ਨਿਊਯਾਰਕ: ਅਮਰੀਕਾ ‘ਚ ਕੁਈਨਜ਼ ਦੇ ਰਿਚਮੰਡ ਹਿੱਲ ਇਲਾਕੇ ‘ਚ ਮੰਗਲਵਾਰ ਨੂੰ ਦੋ ਸਿੱਖਾਂ ‘ਤੇ ਹਮਲਾ ਹੋਇਆ ਗਿਆ। ਇਹ ਇੱਕ ਹਫਤੇ ਅੰਦਰ ਵਾਪਰੀ ਦੂਜੀ ਅਜਿਹੀ ਘਟਨਾ ਹੈ। ਰਿਪੋਰਟਾਂ ਮੁਤਾਬਕ ਇਹ ਹਮਲਾ ਉਸੇ ਥਾਂ ‘ਤੇ ਹੋਇਆ ਜਿੱਥੇ 10 ਦਿਨ ਪਹਿਲਾਂ 72 ਸਾਲਾ ਨਿਰਮਲ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਨਿਊਯਾਰਕ ਪੁਲਿਸ ਵਿਭਾਗ ਹੇਟ ਕਰਾਈਮ ਟਾਸਕ ਫੋਰਸ ਮੁਤਾਬਕ, ਹਮਲਾ ਕਰਨ ਵਾਲਿਆਂ ‘ਚ ਦੋ ਲੋਕ ਸ਼ਾਮਲ ਸਨ, ਜਿਸ ‘ਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੂੱਜੇ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਸੈਰ ਕਰ ਰਹੇ ਦੋ ਸਿੱਖ ਵਿਅਕਤੀਆਂ ‘ਤੇ ਹਮਲਾਵਰਾਂ ਨੇ ਡੰਡਿਆਂ ਨਾਲ ਵਾਰ ਕੀਤੇ ਤੇ ਉਨ੍ਹਾਂ ਨੂੰ ਖੰਭੇ ਨਾਲ ਮਾਰਿਆ ਅਤੇ ਉਨ੍ਹਾਂ ਦੀਆਂ ਦਸਤਾਰਾਂ ਤੱਕ ਉਤਾਰ ਦਿੱਤੀਆਂ।
ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਹਮਲੇ ਨੂੰ ਨਿੰਦਣਯੋਗ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਦੇ ਸੰਪਰਕ ਵਿੱਚ ਹਨ।
@MEAIndia @IndianDiplomacy @NYCMayor @EdMermelstein @IndianEmbassyUS pic.twitter.com/Ws5NhHl0uV
— India in New York (@IndiainNewYork) April 12, 2022
ਨਿਊਯਾਰਕ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, ‘ਰਿਚਮੰਡ ਹਿੱਲ ਵਿੱਚ ਸਾਡੇ ਸਿੱਖ ਭਾਈਚਾਰੇ ਵਿਰੁੱਧ ਇੱਕ ਹੋਰ ਨਫ਼ਰਤ ਭਰਿਆ ਹਮਲਾ। ਜ਼ਿੰਮੇਵਾਰ ਦੋਵੇਂ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ @NYPDnews ਨਾਲ ਸੰਪਰਕ ਕਰੇ। ਇਸ ਤੋਂ ਇਲਾਵਾ ਨਿਊਯਾਰਕ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਚਿੰਤਾਜਨਕ 200% ਵਾਧਾ ਹੋਇਆ ਹੈ।
My statement on today’s assault of two Sikh-Americans in Richmond Hill pic.twitter.com/nzPz6hxxwT
— Jenifer Rajkumar (@JeniferRajkumar) April 12, 2022
ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੇ ਦੋ ਸਿੱਖ ਵਿਅਕਤੀਆਂ ਦੀ ਵੀਡੀਓ ਸਾਂਝੀ ਕਰਦਿਆਂ ਕਥਿਤ ਨਫ਼ਰਤੀ ਅਪਰਾਧ ਦੀ ਜਾਂਚ ਦੀ ਮੰਗ ਕੀਤੀ ਹੈ।
2nd attack on 2 Sikhs within 10 days exactly at same location in Richmond Hill
Apparently, targeted hate attacks against Sikhs happening in continuation. We condemn this in strong words. These shd be investigated & perpetrators must be held accountable @IndiainNewYork @USAndIndia pic.twitter.com/Ld0RIxIeNn
— Manjinder Singh Sirsa (@mssirsa) April 12, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.