ਇੰਡੋਨੇਸ਼ੀਆ ‘ਚ 2 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ, ਡੋਂਕੀ ਜ਼ਰੀਏ ਜਾਣਾ ਸੀ ਅਮਰੀਕਾ, ਜਾਣੋ ਪੂਰਾ ਮਾਮਲਾ

Rajneet Kaur
3 Min Read

ਨਿਊਜ਼ ਡੈਸਕ: ਰੋਜ਼ੀ ਰੋਟੀ ਕਮਾਉਣ ਅਤੇ ਆਪਣਾ ਭਵਿਖ ਉਝਵਲ ਬਨਾਉਣ ਲਈ ਅਜਕਲ ਬਾਹਰ ਦੀ ਹੋੜ ਜ਼ਿਆਦਾ ਲੱਗੀ ਹੋਈ ਹੈ । ਨੌਜਵਾਨ ਪੀੜੀ ਆਪਣਾ ਦੇਸ਼ ਛਡ ਕੇ ਵਿਦੇਸ਼ਾਂ ‘ਚ ਜਾ ਰਹੇ ਹਨ। ਜੇ ਜਾਣ ਲਈ ਸਹੀ ਢੰਗ ਅਪਣਾਇਆ ਜਾਵੇ ਯਾਨੀ ਕੀ ਜਿਵੇਂ ਕਿਸੇ  ਦੇਸ਼ ‘ਚ ਜਾਣ ਲਈ ਰੂਲਸ ਨੇ ਫਿਰ ਤਾਂ ਸਹੀ ਹੈ ਪਰ ਜੇਕਰ ਨੌਜਵਾਨ ਗਲਤ ਤਰੀਕੇ ਨਾਲ ਜਾਂਦੇ ਹਨ ਤਾਂ ਉਨ੍ਹਾਂ ਲਈ ਮੁਸ਼ਕਿਲ ਹੈ ਹੀ ਪਰ ਮਾਂਪਿਆ ਦਾ ਜਿਉਣਾ ਦੁਰਭਰ ਹੋ ਜਾਂਦਾ ਹੈ। ਇਹ ਕਿਸਮਤ ਦੀ ਗਲ ਵੀ ਕਹਿ ਸਕਦੇ ਹਾਂ ਕਿ ਕੀ ਜਿਹੜੇ ਡੋਂਕੀ ਲਗਾ ਕੇ ਗਏ ਹੁਣ ਚੰਗਾ ਕਮਾ ਰਹੇ ਨੇ ਅਤੇ ਖੁਸ਼ ਹਨ ਪਰ ਜਿਹੜੇ ਪੁਲਿਸ ਹਥ ਚੜ ਗਏ ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ ਉਸ ਦਾ ਅੰਦਾਜ਼ਾ ਇੰਡੋਨੇਸ਼ੀਆ ਗਏ ਦੋ ਅਜਨਾਲਾ ਨੇੜੇ ਗਗੋਮਹਿਲ ਪਿੰਡ ਦੇ ਨੌਜਵਾਨਾ ਤੋਂ ਲਗਾਇਆ ਜਾ ਸਕਦਾ ਹੈ। ਜਿੰਨ੍ਹਾਂ ਨੂੰ ਇੰਡੋਨੇਸ਼ੀਆ ‘ਚ ਫਾਂਸੀ ਦਿਤੀ ਜਾਣੀ ਹੈ।

ਦਸ ਦਈਏ ਕਿ ਇਹ ਨੌਜਵਾਨ ਅਮਰੀਕਾ ਦੀ ਡੋਂਕੀ ਲਗਾ ਕੇ ਅਗੇ ਵਧ ਰਹੇ ਸਨ। ਜਦੋਂ ਉਹ ਇੰਡੋਨੇਸ਼ੀਆ ਪਹੁੰਚੇ ਤਾਂ ਉਨ੍ਹਾਂ ਦੀ ਬਹਿਸ ਉਥੋਂ ਦੇ ਡੋਂਕਰ ਨਾਲ ਹੋ ਗਈ ਜਿਸ ਨਾਲ ਉਨ੍ਹਾਂ ਨੇ ਅਗੇ ਵਧਣਾ ਸੀ।ਬਹਿਸ ਐਨੀ ਵਧ ਗਈ ਕੇ ਉਨ੍ਹਾਂ ਨੇ ਡੋਂਕਰ ਨੂੰ ਧਕਾ ਦੇ ਦਿਤਾ, ਜਿਸ ਕਾਰਨ ਡੋਂਕਰ ਦੌ ਮੌਤ ਹੋ ਗਈ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ  ਉਨ੍ਹਾਂ ਦੇ ਬੇਟੇ ਗੁਰਮੇਜ ਸਿੰਘ ਅਤੇ ਭਣੇਵੇਂ ਅਜੇਪਾਲ ਸਿੰਘ ਨੂੰ ਅਮਰੀਕਾ ਪਹੁੰਚਾਉਣ ਲਈ ਏਜੰਟ ਨੇ ਉਨ੍ਹਾਂ ਨਾਲ 35-35 ਲੱਖ ਰੁਪਏ ਦੀ ਗੱਲ ਕੀਤੀ ਸੀ। ਉਨ੍ਹਾਂ ਨਾਲ ਪੈਸੇ ਉੱਥੇ ਪਹੁੰਚ ਕੇ ਦੇਣ ਦੀ ਗੱਲ ਹੋਈ ਸੀ, ਪਰ ਜਦੋਂ 5 ਮਈ ਨੂੰ ਉਨ੍ਹਾਂ ਦੇ ਦੋਵੇਂ ਮੁੰਡੇ ਘਰੋਂ ਜਾਣ ਲੱਗੇ ਤਾਂ ਏਜੰਟ ਨੇ ਕਿਹਾ ਕਿ ਇਨ੍ਹਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਅਮਰੀਕਨ ਡਾਲਰ ਦੇ ਕੇ ਭੇਜਣਾ, ਜੋ ਕਿ ਇੰਡੀਆ ਦਾ ਕਰੀਬ 8 ਲੱਖ ਰੁਪਏ ਬਣਦਾ ਹੈ, ਜਿਸ ਤੋਂ ਬਾਅਦ 9 ਮਈ ਨੂੰ ਦਿੱਲੀ ਏਅਰਪੋਰਟ ਤੋਂ ਸਾਡੇ ਮੁੰਡਿਆਂ ਨੂੰ ਜਹਾਜ਼ ਚੜ੍ਹਾ ਕੇ ਇੰਡੋਨੇਸ਼ੀਆ ਉਤਾਰ ਦਿੱਤਾ ਗਿਆ, ਜਿਥੇ ਇਕ ਵਿਅਕਤੀ ਆਇਆ ਜੋ ਉਨ੍ਹਾਂ ਨੂੰ ਨਾਲ ਆਪਣੇ ਇਕ ਘਰ ਵਿਚ ਲੈ ਗਿਆ।  ਇਸ ਤੋਂ ਬਾਅਦ 13 ਮਈ ਨੂੰ ਅਜੇਪਾਲ ਸਿੰਘ ਨੇ ਆਪਣੇ ਭਰਾ ਅਕਾਸ਼ਦੀਪ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਜਿਸ ਘਰ ਵਿਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉਸ ਘਰ ਵਿਚ ਉਨ੍ਹਾਂ ਵਿਅਕਤੀਆਂ ਵਲੋਂ ਉਨ੍ਹਾਂ ਦੋਵਾਂ ਦੀ ਬਹੁਤ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਨੇ ਭੁੱਖੇ ਪਿਆਸੇ ਰੱਖ ਕੇ ਸਾਡੇ ਪਾਸੋਂ ਉਹ ਪੰਜ-ਪੰਜ ਹਜ਼ਾਰ ਡਾਲਰ ਵੀ ਖੋਹ ਲੈ ਗਏ ਹਨ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।  ਪਰਿਵਾਰ ਵਾਲਿਆਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੱਚਿਆ ਨੂੰ ਛੁਡਵਾਇਆ ਜਾਵੇ ਅਤੇ ਜਲਦ ਆਪਣੇ ਦੇਸ਼ ਲਿਆਂਦਾ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment