ਤਰਨਤਾਰਨ: ਤਰਨ ਤਾਰਨ ਦੇ ਪੱਟੀ ‘ਚ ਪੁਲਿਸ ਮੁਕਾਬਲੇ ਦੌਰਾਨ ਦੋ ਨਿਹੰਗ ਸਿੰਘ ਮਾਰੇ ਗਏ। ਮਿਲੀ ਜਾਣਕਾਰੀ ਮੁਤਾਬਕ ਇਸ ਮੁਕਾਬਲੇ ‘ਚ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਵੀ ਹੋ ਗਏ। ਜਿਨ੍ਹਾਂ ‘ਚ ਐਸਐਚਓ ਤੇ ਇਕ ਹੋਰ ਪੁਲਿਸ ਮੁਲਾਜ਼ਮ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਨਿਹੰਗਾਂ ਨੇ ਪੁਲਿਸ ’ਤੇ ਹਮਲਾ ਕੀਤਾ ਸੀ।
ਪੁਲਿਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਇਹ ਨਿਹੰਗ ਬਾਬਾ ਸੰਤੋਖ ਸਿੰਘ ਦਾ ਕਤਲ ਕਰ ਕੇ ਆਏ ਸਨ। ਪੁਲਿਸ ਨੂੰ ਇਹਨਾਂ ਦੀ ਭਾਲ ਸੀ ਤੇ ਅੱਜ ਜਦੋਂ ਸੁਰ ਸਿੰਘ ’ਚ ਨਿਹੰਗਾਂ ਨੁੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨਿਹੰਗਾਂ ਨੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਚੱਲੇ ਮੁਕਾਬਲੇ ਵਿਚ ਦੋਵੇਂ ਨਿਹੰਗ ਮਾਰੇ ਗਏ। ਐੱਸਐੱਸਪੀ ਤਰਨਤਾਰਨ ਘਟਨਾ ਸਥਾਨ ‘ਤੇ ਮੌਕੇ ‘ਤੇ ਪਹੁੰਚੇ ਅਤੇ ਦੋਹਾਂ ਐਸ ਐਚ ਓ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਦਿੱਤਾ।