ਕਾਬੁਲ ਗੁਰਦੁਆਰਾ ਹਮਲੇ ‘ਚ ਲੁਧਿਆਣਾ ਦੇ ਦੋ ਵਿਅਕਤੀਆਂ ਦੀ ਮੌਤ, ਇੱਕ ਜ਼ਖ਼ਮੀ

TeamGlobalPunjab
2 Min Read

ਲੁਧਿਆਣਾ: ਅਫ਼ਗਾਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਸਾਹਿਬ ਵਿੱਚ ਬੀਤੇ ਦਿਨੀਂ ਹੋਏ ਹਮਲੇ ‘ਚ ਮਾਰੇ ਗਏ ਲੋਕਾਂ ‘ਚੋੰ ਲੁਧਿਆਣਾ ਦੇ 2 ਵਿਅਕਤੀ ਵੀ ਸ਼ਾਮਲ ਹਨ। ਮ੍ਰਿਤਕਾਂ ਵਿੱਚ ਛਾਉਣੀ ਮੁਹੱਲੇ ਦੇ 42 ਸਾਲਾ ਸ਼ੰਕਰ ਸਿੰਘ ਅਤੇ ਕਾਰਾਬਾਰਾ ਦੇ 48 ਸਾਲਾ ਜੀਵਨ ਸਿੰਘ ਸ਼ਾਮਲ ਹਨ। ਉੱਥੇ ਹੀ ਇੱਕ ਜ਼ਖਮੀ ਵਿਅਕਤੀ ਨਿਊ ਕੁੰਦਨਪੁਰੀ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਸ਼ੰਕਰ ਸਿੰਘ ਦੇ ਰਿਸ਼ਤੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨੋ ਲੋਕ ਗਰੀਬ ਪਰਿਵਾਰਾਂ ਤੋਂ ਹਨ। ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਹਮਲਿਆਂ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਲੁਧਿਆਣਾ ਵਿੱਚ ਆ ਕੇ ਵਸ ਗਏ ਸਨ ਪਰ ਇੱਥੇ ਕੰਮ ਨਹੀਂ ਚੱਲ ਰਿਹਾ ਸੀ ਇਸ ਲਈ ਕੁਝ ਸਾਲ ਪਹਿਲਾਂ ਉਹ ਕਾਬੁਲ ਚਲੇ ਗਏ ਸਨ। ਉੱਥੇ ਉਹ ਕੱਪੜੇ ਦਾ ਕੰਮ ਕਰਦੇ ਸਨ ਤੇ ਇੱਕ ਸਾਲ ‘ਚ ਇੱਕ ਵਾਰ ਲੁਧਿਆਣਾ ਆ ਕੇ ਦੋ ਮਹੀਨੇ ਰਹਿ ਕੇ ਜਾਂਦੇ ਸਨ।

- Advertisement -

ਸ਼ੰਕਰ ਸਿੰਘ ਉੱਥੇ ਆਪਣੀ ਪਤਨੀ ਕੀਮਤੀ ਕੌਰ ਨਾਲ ਰਹਿ ਰਿਹਾ ਸੀ ਉਸ ਦੀ ਤਿੰਨ ਬੇਟੀਆਂ ਅਤੇ ਤਿੰਨ ਬੇਟੇ ਇੱਥੇ ਆਪਣੀ ਨਾਨੀ ਨਾਲ ਰਹਿ ਰਹੇ ਹਨ।

ਕਾਰਾਬਾਰਾ ਵਾਸੀ ਜੀਵਨ ਸਿੰਘ ਦੇ ਪਰਿਵਾਰ ਵਿੱਚ ਪਤਨੀ ਦੋ ਬੇਟੀਆਂ ਅਤੇ ਇੱਕ ਪੁੱਤਰ ਹੈ। ਲੁਧਿਆਣਾ ਵਿੱਚ ਉਹ ਪਹਿਲਾਂ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਪਰ ਜ਼ਿਆਦਾ ਕਮਾਈ ਨਾ ਹੋਣ ਕਾਰਨ ਉਹ ਕਾਬੁਲ ਚਲਾ ਗਿਆ ਉਸ ਦਾ ਪਰਿਵਾਰ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਇੱਕ ਮਹੀਨਾ ਪਹਿਲਾਂ ਹੀ ਉਹ ਆਪਣੀ ਵੱਡੀ ਧੀ ਦੀ ਮੰਗਣੀ ਕਰਕੇ ਗਿਆ ਸੀ।

ਮਾਨ ਸਿੰਘ ਨੂੰ ਲੱਗੀ ਦੋ ਗੋਲੀਆਂ

ਹਾਦਸੇ ਵਿੱਚ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ ਮਾਨ ਸਿੰਘ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਹਨ ਉਨ੍ਹਾਂ ਦਾ ਪਰਿਵਾਰ ਨਿਊ ਕੁੰਦਨਪੁਰੀ ਵਿੱਚ ਰਹਿੰਦਾ ਹੈ ।

- Advertisement -
Share this Article
Leave a comment