ਖੰਨਾ: ਖੰਨਾ ਪੁਲਿਸ ਨੇ ਲਗਭਗ 20 ਮਾਮਲਿਆਂ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਲਾਡੀ ਅਤੇ 13 ਮਾਮਲੀਆਂ ਦੇ ਦੋਸ਼ੀ ਉਸ ਦੇ ਸਾਥੀ ਧੀਰਜ ਬੱਤਾ ਧੀਰੂ ਨੂੰ ਗ੍ਰਿਫਤਾਰ ਕੀਤਾ ਹੈ। ਖੰਨਾ ਪੁਲਿਸ ਨੇ ਉਨ੍ਹਾਂ ਤੋਂ 3 ਪਿਸਟਲ, 5 ਮੈਗਜ਼ੀਨ ਅਤੇ 36 ਕਾਰਤੂਸ ਵੀ ਬਰਾਮਦ ਕੀਤੇ ਹਨ। ਜਦੋਂਕਿ ਅਮਨਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਉਸਦੇ ਖਿਲਾਫ ਵੀ 8 ਮਾਮਲੇ ਦਰਜ ਹਨ। ਤਿੰਨੋ ਮੰਡੀ ਗੋਬਿੰਦਗੜ੍ਹ ਤੋਂ ਖੰਨੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਕਾਰ ‘ਚ ਜਾ ਰਹੇ ਸਨ।
ਐੱਸਐੱਸਪੀ ਗੁਰਸ਼ਰਣਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਐੱਸਪੀ ਆਈ ਜਗਵਿੰਦਰ ਸਿੰਘ ਚੀਮਾ ਡੀਐੱਸਪੀ ਆਈ ਤਰਲੋਚਨ ਸਿੰਘ ਅਤੇ ਸੀਆਈਏ ਇਨਚਾਰਜ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਅਮਲੋਹ ਰੋਡ ‘ਤੇ ਨਾਕਾਬੰਦੀ ਕੀਤੀ ਗਈ ਸੀ।
ਗੋਬਿੰਦਗੜ੍ਹ ਵਲੋਂ ਆ ਰਹੀ ਬਰੇਜ਼ਾ ਕਾਰ ਨੂੰ ਰੋਕ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਨੇ ਮੌਕੇ ‘ਤੇ ਉਨ੍ਹਾਂ ਕੋਲੋਂ ਦੋ ਪਿਸਟਲ ਅਤੇ ਪੁੱਛਗਿਛ ਤੋਂ ਬਾਅਦ ਇੱਕ ਦੇ ਘਰ ਤੋਂ ਇੱਕ ਪਿਸਟਲ ਬਰਾਮਦ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਖੰਨਾ ਵਿੱਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਵਿੱਚ ਸਨ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋ ਮੁਲਜ਼ਮਾਂ ‘ਤੇ ਅਸਲਾ ਐਕਟ, ਧੋਖਾਧੜੀ, ਇਰਾਦਾ-ਏ-ਕਤਲ, ਪੋਕਸੋ ਐਕਟ ਵਰਗੇ ਸੰਗੀਨ ਮਾਮਲੇ ਦਰਜ ਹਨ।