ਦੁਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਵਾਪਰਿਆ ਵੱਡਾ ਹਾਦਸਾ, ਦੋ ਜਹਾਜ਼ਾਂ ਦੀ ਆਪਸ ‘ਚ ਹੋਈ ਟੱਕਰ

TeamGlobalPunjab
1 Min Read

ਨਿਊਜ਼ ਡੈਸਕ : ਦੁਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਫਲਾਈ ਦੁਬਈ ਅਤੇ ਬਹਿਰੀਨ ਸਥਿਤ ਗਲਫ ਏਅਰ ਦੇ ਜਹਾਜ਼  ਇੰਟਰਨੈਸ਼ਨਲ ਏਅਰਪੋਰਟ ਦੇ ਟੈਕਸੀਵੇਅ ‘ਤੇ ਇੱਕ ਦੂਜੇ ਨਾਲ ਟਕਰਾ ਗਏ। ਹਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਫਲਾਈ ਦੁਬਈ ਨੇ ਕਿਹਾ ਕਿ ਕਿਰਗਿਸਤਾਨ ਜਾਣ ਵਾਲੇ ਬੋਇੰਗ 737-800 ‘ਚੋਂ ਇੱਕ  ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਉਸ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ।

ਫਲਾਈ ਦੁਬਈ ਨੇ ਕਿਹਾ ਕਿ ਮੁਸਾਫਰਾਂ ਨੇ ਬਾਅਦ ਵਿੱਚ ਜਾਣ  ਵਾਲੀ ਫਲਾਈਟ ਜ਼ਰਿਏ ਉਡਾਣ ਭਰੀ, ਜੋ ਘਟਨਾ ਦੇ ਛੇ ਘੰਟੇ ਬਾਅਦ ਰਵਾਨਾ ਹੋਈ। ਏਅਰਲਾਈਨ ਨੇ ਕਿਹਾ ਕਿ ਫਲਾਈ ਦੁਬਈ ਅਧਿਕਾਰੀਆਂ ਦੇ ਨਾਲ ਮਿਲਕੇ ਘਟਨਾ ਦੀ ਜਾਂਚ ਕਰੇਗੀ। ਉਨ੍ਹਾਂ ਨੇ ਕਿਹਾ ਕਿ ਟੱਕਰ ਦੀ ਵਜ੍ਹਾ ਕਾਰਨ ਜਹਾਜ਼ ਦਾ ਵਿੰਗਟਿਪ ਹਾਦਸਾਗ੍ਰਸਤ ਹੋ ਗਿਆ।

- Advertisement -

ਉੱਥੇ ਹੀ,  ਗਲਫ ਏਅਰ ਨੇ ਕਿਹਾ ਕਿ ਉਸਦਾ ਇੱਕ ਜਹਾਜ਼ ਦੂਜੀ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਇਸ ਨਾਲ ਉਸਦੇ ਜਹਾਜ਼ ਦੇ ਪਿਛਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ, ਗਲਫ ਏਅਰ ਨੇ ਇਹ ਨਹੀਂ ਦੱਸਿਆ ਕਿ ਟੱਕਰ ਵਿੱਚ ਸ਼ਾਮਲ ਦੂਜਾ ਜਹਾਜ਼ ਕਿਹੜਾ ਸੀ।

Share this Article
Leave a comment