ਬਰੈਂਪਟਨ : ਬਰੈਂਪਟਨ ਦਾ 19 ਸਾਲਾ ਇਸ਼ਾਨ ਨਿਧਾਰੀਆ 9 ਸਤੰਬਰ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ‘ਚ ਲੱਗੀ ਪੀਲ ਰੀਜਨਲ ਪੁਲਿਸ ਵਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਜਾਣਕਾਰੀ ਮੁਤਾਬਕ ਇਸ਼ਾਨ ਨੂੰ ਆਖਰੀ ਵਾਰ 9 ਸਤੰਬਰ ਨੂੰ ਸਵੇਰੇ 6 ਵਜੇ ਬਰੈਂਪਟਨ ਦੇ ਔਰੈਂਡਾ ਕੋਰਟ ਅਤੇ ਮੈਕਾਲਮ ਕੋਰਟ ਇਲਾਕੇ ਦੇ ਇਕ ਮਕਾਨ ਵਿਚ ਦੇਖਿਆ ਗਿਆ। ਪੁਲਿਸ ਨੇ ਇਸ਼ਾਨ ਨਿਧਾਰੀਆਂ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ 5 ਫੁੱਟ 11 ਇੰਚ ਅਤੇ ਵਜ਼ਨ ਤਕਰੀਬਨ 65 ਕਿਲੋ ਹੈ।
ਇਸ਼ਾਨ ਦਾ ਸਰੀਰ ਪਤਲਾ ਅਤੇ ਮੋਢਿਆਂ ਤੱਕ ਲੰਮੇ ਵਾਲ ਰੱਖੇ ਹੋਏ ਹਨ। ਆਖਰੀ ਵਾਰ ਦੇਖੇ ਜਾਣ ਸਮੇਂ ਉਸ ਨੇ ਗੂੜ੍ਹੇ ਹਰੇ ਰੰਗ ਦੀ ਹੂਡੀ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ।
Missing 19 Year-Old Brampton Man – https://t.co/swlpwaoZHp pic.twitter.com/AHATlOmx0a
— Peel Regional Police (@PeelPolice) September 11, 2021
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ਼ਾਨ ਨਿਧਾਰੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905-453-3311 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222-ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।