19 ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ ਨੂੰ ਦੇਖ ‘ਸਪਾਈਡਰ ਮੈਨ’ ਬਣਿਆ ਵਿਅਕਤੀ, ਮਿੰਟ ‘ਚ ਉੱਤਰਿਆਂ ਹੇਠਾਂ

TeamGlobalPunjab
2 Min Read

ਜਦੋਂ ਕਿਸੇ ਵਿਅਕਤੀ ‘ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ‘ਚੋਂ ਬਾਹਰ ਨਿਕਲਣ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਲਈ ਤਿਆਰ ਹੋ ਜਾਂਦਾ ਹੈ। ਕੁੱਝ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਮਾਮਲਾ ਫਿਲਾਡੇਲਫਿਆ ਦਾ ਹੈ ਜਿੱਥੇ ਵੀਰਵਾਰ ਨੂੰ ਪੱਛਮ ਵਾਲਾ ‘ਚ ਸਥਿਤ 19 ਮੰਜ਼ਿਲਾ ਇੱਕ ਮਲਟੀਸਟੋਰੀ ਬਿਲਡਿੰਗ ‘ਚ ਅੱਗ ਲੱਗ ਗਈ।

ਇਸ ਦੌਰਾਨ ਬਿਲਡਿੰਗ ਦੇ ਸਭ ਤੋਂ ਉੱਪਰ ਵਾਲੀ ਮੰਜ਼ਿਲ ‘ਤੇ ਇੱਕ ਵਿਅਕਤੀ ਮੌਜੂਦ ਸੀ ਜਿਸ ਨੇ ਆਪਣੀ ਜਾਨ ਬਚਾਉਣ ਲਈ ਸਪਾਈਡਰ ਮੈਨ ਦਾ ਅਵਤਾਰ ਧਾਰ ਲਿਆ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਇਮਾਰਤ ਦੀ 19ਵੀਂ ਮੰਜ਼ਿਲ ਤੋਂ ਬਿਨ੍ਹਾਂ ਕਿਸੇ ਪੌੜੀ, ਬਿਨ੍ਹਾਂ ਕਿਸੇ ਸਹਾਰੇ ਤੇ ਸੁਰੱਖਿਆ ਦੇ ‘ਸਪਾਈਡਰ ਮੈਨ’ ਦੀ ਤਰ੍ਹਾਂ ਹੇਠਾਂ ਉੱਤਰ ਰਿਹਾ ਹੈ। ਉਹ ਬਸ ਆਪਣੇ ਹੱਥਾਂ ਦੀ ਸਹਾਇਤਾ ਨਾਲ ਹੇਠਾਂ ਉੱਤਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੀਵਾਰਾਂ ‘ਤੇ ਹੱਥ ਰੱਖ ਕੇ ਉਤਰਦੇ ਹੋਏ ਉਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ ਜੋ ਬੇਹੱਦ ਖਤਰਨਾਕ ਲੱਗ ਰਿਹਾ ਹੈ ।

ਦੱਸ ਦੇਈਏ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ ‘ਤੇ ਅੱਗ ਲੱਗਣ ਤੋਂ ਬਾਅਦ ਤੇਜੀ ਨਾਲ ਧੁੰਆ ਨਿੱਕਲ ਰਿਹਾ ਸੀ ਜਿਸ ਤੋਂ ਬਚਣ ਲਈ ਉਹ ਤੇਜੀ ਨਾਲ ਉੱਥੋਂ ਉੱਤਰਣ ਲੱਗਿਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਕੁੱਝ ਹੀ ਮਿੰਟਾਂ ‘ਚ ਸਹੀ ਸਲਾਮਤ ਜ਼ਮੀਨ ‘ਤੇ ਉੱਤਰ ਆਇਆ। ਸੋਸ਼ਲ ਮੀਡੀਆ ‘ਤੇ ਲੋਕ ਇਸ ਨੂੰ ਅਨੋਖਾ ਦੱਸ ਸਪਾਈਡਰ ਮੈਨ ਤੱਕ ਕਹਿ ਰਹੇ ਹਨ।

Share this Article
Leave a comment