11ਵੀਂ ‘ਚ ਪੜ੍ਹਦੇ ਪੋਤੇ ਨੇ ਆਪਣੇ ਦਾਦਾ-ਦਾਦੀ ਦਾ ਕੀਤਾ ਕਤਲ, ਖੁਦ ਪੁਲਿਸ ਨੂੰ ਫੋਨ ਕਰਕੇ ਦਿੱਤੀ ਸੂਚਨਾ

TeamGlobalPunjab
1 Min Read

ਸਮਰਾਲਾ: ਸਮਰਾਲਾ ‘ਚ ਪੈਂਦੇ ਪਿੰਡ ਲਲ ਕਲਾਂ ਵਿਖੇ ਮਕਾਨ ਨੂੰ ਲੈ ਕੇ ਝਗੜੇ ਦੌਰਾਨ 11ਵੀਂ ‘ਚ ਪੜ੍ਹਦੇ ਪੋਤੇ ਨੇ ਬੇਰਹਿਮੀ ਦੇ ਨਾਲ ਆਪਣੇ ਦਾਦਾ ਦਾਦੀ ਦਾ ਤੇਜਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਜ਼ੁਰਗ ਦਰਸ਼ਨ ਸਿੰਘ ਅਤੇ ਉਹਨਾਂ ਦੀ ਪਤਨੀ ਸੁਰਿੰਦਰ ਕੌਰ ਆਪਣੇ ਪੁੱਤਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਰਹਿੰਦੇ ਸਨ। ਪਰਿਵਾਰ ਵਿਚ ਮਕਾਨ ਨੂੰ ਲੈ ਕੇ ਝਗੜਾ ਰਹਿੰਦਾ ਸੀ। ਜਿਸ ਕਰਕੇ ਬੁੱਧਵਾਰ ਨੂੰ ਉਹਨਾਂ ਦੇ ਪੋਤੇ ਨੇ ਦਾਦਾ-ਦਾਦੀ ਨੂੰ ਕਮਰੇ ਚ ਬੰਦ ਕਰਕੇ ਕਤਲ ਕਰ ਦਿੱਤਾ।

ਮੌਕੇ ‘ਤੇ ਪਹੁੰਚੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਨਾਬਾਲਗ ਪੋਤੇ ਮਨਪ੍ਰੀਤ ਸਿੰਘ ਨੇ ਗੰਡਾਸੀ ਤੇ ਕੁਲਹਾੜੀ ਨਾਲ ਦਾਦਾ-ਦਾਦੀ ਦਾ ਕਤਲ ਕੀਤਾ ਅਤੇ ਖੁਦ ਹੀ ਫੋਨ ਕਰਕੇ ਪੁਲਿਸ ਨੂੰ ਇਹ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share This Article
Leave a Comment