ਵਰਲਡ ਡੈਸਕ :- ਇਕੂਟੇਰੀਅਲ ਗਿੰਨੀ ਦੇ ਸਭ ਤੋਂ ਵੱਡੇ ਸ਼ਹਿਰ ਬਾਟਾ ਦੇ ਇਕ ਮਿਲਟਰੀ ਅੱਡੇ ‘ਤੇ ਬੀਤੇ ਐਤਵਾਰ ਨੂੰ ਸ਼ਕਤੀਸ਼ਾਲੀ ਧਮਾਕੇ ਹੋਏ। ਇਸ ‘ਚ 17 ਲੋਕ ਮਾਰੇ ਗਏ ਤੇ 400 ਤੋਂ ਵੱਧ ਜ਼ਖਮੀ ਹੋਏ।
ਰਾਸ਼ਟਰਪਤੀ ਟੀਓਡੋਰੋ ਓਬਿਆਂਗ ਦੇ ਅਨੁਸਾਰ ਜੋ ਧਮਾਕੇ ਫੌਜੀ ਅੱਡੇ ‘ਤੇ ਹੋਏ ਉਹ ਡਾਅਨਾਮੇਟ ਨਾਲ ਜੁੜੀ ਲਾਪ੍ਰਵਾਹੀ ਕਰਕੇ ਹਏ। ਰਾਸ਼ਟਰਪਤੀ ਨੇ ਪਹਿਲਾਂ ਕਿਹਾ ਸੀ ਕਿ 15 ਲੋਕ ਮਾਰੇ ਗਏ ਸਨ ਅਤੇ 500 ਲੋਕ ਜ਼ਖਮੀ ਹੋਏ ਸਨ। ਬਾਅਦ ‘ਚ ਦੇਸ਼ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਧਮਾਕਿਆਂ ‘ਚ 17 ਲੋਕ ਮਾਰੇ ਗਏ ਤੇ 420 ਲੋਕ ਜ਼ਖਮੀ ਹੋਏ।