ਅੰਮ੍ਰਿਤਸਰ ‘ਚ ਬੀਐਸਐਫ ਦੇ 16 ਜਵਾਨ ਪਾਏ ਗਏ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਹਮਲਾ ਜਾਰੀ ਹੈ। ਸੂਬੇ ਵਿੱਚ ਸੋਮਵਾਰ ਨੂੰ ਹੁਣ ਤੱਕ 34 ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਵਿੱਚ ਬੀਐਸਐਫ ਦੇ 16 ਜਵਾਨ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਉੱਥੇ ਹੀ ਜਲੰਧਰ ਵਿੱਚ ਅੱਠ ਅਤੇ ਪਟਿਆਲਾ ਵਿੱਚ ਨੌਂ ਨਵੇਂ ਮਰੀਜ਼ ਮਿਲੇ। ਇਸ ਦੇ ਨਾਲ ਹੀ ਫਰੀਦਕੋਟ ਵਿੱਚ ਇੱਕ ਨਵੇਂ ਕੋਰੋਨਾ ਸੰਕਰਮਿਤ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੰਜਾਬ ਵਿੱਚ 78 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਸੂਬੇ ਵਿੱਚ ਕੋਰੋਨਾ ਦੇ ਹੁਣ ਤੱਕ ਸਾਹਮਣੇ ਆਏ ਮਰੀਜ਼ਾਂ ਦੀ ਗਿਣਤੀ 3,268 ਹੋ ਗਈ ਹੈ।

ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਬੀਐਸਐਫ ਦੇ 16 ਜਵਾਨਾਂ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਹੈਦਰਾਬਾਦ ਤੋਂ ਕੁੱਝ ਦਿਨ ਪਹਿਲਾਂ ਇੱਥੇ ਪਰਤੇ ਸਨ। ਇਹ ਜਵਾਨ ਅਜਨਾਲਾ ਸਥਿਤ ਬਟਾਲੀਅਨ ਵਿੱਚ ਰਹਿੰਦੇ ਹਨ। ਦੂਜੇ ਪਾਸੇ ਪਟਿਆਲਾ ਵਿੱਚ ਕੋਰੋਨਾ ਦੇ ਨੌਂ ਨਵੇਂ ਮਰੀਜ਼ ਮਿਲੇ ਹਨ। ਇਨ੍ਹਾਂ ਵਿੱਚ ਚਾਰ ਪਟਿਆਲਾ, ਚਾਰ ਸਮਾਣਾ ਅਤੇ ਇੱਕ ਨਾਭਾ ਦਾ ਵਿਅਕਤੀ ਸ਼ਾਮਲ ਹੈ। ਹੁਣ ਜ਼ਿਲ੍ਹੇ ਵਿੱਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 171 ਹੋ ਗਈ ਹੈ ਅਤੇ ਇਨ੍ਹਾਂ ਵਿੱਚ 43 ਐਕਟਿਵ ਕੇਸ ਹਨ।

Share this Article
Leave a comment