ਮੁੰਬਈ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਵਿਰਾਰ ਵਿੱਚ ਬੀਤੀ ਰਾਤ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਢੇਰੀ ਹੋ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 4 ਤੋਂ 6 ਲੋਕ ਜ਼ਖਮੀ ਹੋਏ। ਮਲਬੇ ਵਿੱਚ 20 ਤੋਂ 25 ਲੋਕਾਂ ਦੇ ਫਸਣ ਦਾ ਖਦਸ਼ਾ ਹੈ। NDRF ਦੀ ਟੀਮ ਹੱਥੀਂ ਬਚਾਅ ਕਾਰਜ ਜਾਰੀ ਰੱਖੇ ਹੋਏ ਹੈ, ਕਿਉਂਕਿ ਇਮਾਰਤ ਇੱਕ ਤੰਗ ਗਲੀ ਵਿੱਚ ਸਥਿਤ ਸੀ, ਜਿੱਥੇ ਵਾਹਨ ਜਾਂ ਐਂਬੂਲੈਂਸ ਨਹੀਂ ਪਹੁੰਚ ਸਕੇ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਮਾਬਾਈ ਅਪਾਰਟਮੈਂਟ ਨਾਮਕ ਇਹ ਇਮਾਰਤ ਅਣਅਧਿਕਾਰਤ ਸੀ ਅਤੇ ਇਸਦਾ ਇੱਕ ਹਿੱਸਾ ਨਾਲ ਵਾਲੀ ਖਾਲੀ ਇਮਾਰਤ ‘ਤੇ ਡਿੱਗਿਆ। ਮਲਬੇ ਵਿੱਚੋਂ 6 ਮ੍ਰਿਤਕ ਦੇਹਾਂ ਕੱਢੀਆਂ ਗਈਆਂ, ਜਦਕਿ ਬਾਕੀ ਜ਼ਖਮੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਮਾਰਤ ਦਾ ਪਿਛਲਾ ਹਿੱਸਾ ਮੰਗਲਵਾਰ ਰਾਤ 12:05 ਵਜੇ ਢਹਿ ਗਿਆ। ਵਸਈ ਵਿਰਾਰ ਨਗਰ ਨਿਗਮ ਦੀ ਸ਼ਿਕਾਇਤ ‘ਤੇ ਬਿਲਡਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮ੍ਰਿਤਕਾਂ ਵਿੱਚ ਅਰੋਹੀ ਓਮਕਾਰ ਜੋਵਿਲ (24), ਉਸਦੀ ਇੱਕ ਸਾਲ ਦੀ ਧੀ ਉਤਕਰਸ਼ਾ ਜੋਵਿਲ, ਲਕਸ਼ਮਣ ਕਿਸਕੂ ਸਿੰਘ (26), ਦਿਨੇਸ਼ ਪ੍ਰਕਾਸ਼ ਸਪਕਲ (43), ਸੁਪ੍ਰੀਆ ਨਿਵਾਲਕਰ (38), ਅਰਨਬ ਨਿਵਾਲਕਰ (11), ਅਤੇ ਪਾਰਵਤੀ ਸਪਕਲ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।