ਓਨਟਾਰੀਓ: ਪਿਛਲੇ ਕੁੱਝ ਮਹੀਨੀਆਂ ਤੋਂ ਕੈਨੇਡੀਅਨ ਬਾਰਡਰ ਏਜੰਸੀ (CBSA) ਅਤੇ ਬ੍ਰੈਂਟਫੋਰਡ ਪੁਲਿਸ ਵੱਲੋ ਚਲਾਏ ਸਾਂਝੇ ਅਭਿਆਨ ਚ ਵੱਡੀ ਪੱਧਰ ਤੇ ਨਸ਼ੇ ਵੇਚਣ ਵਾਲਿਆ ਦੀ ਪੈੜ ਨੱਪਣ ਦੇ ਯਤਨ ਜਾਰੀ ਸਨ।
ਬ੍ਰੈਂਟਫੋਰਡ ਪੁਲਿਸ ਵੱਲੋ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੀ ਮੱਦਦ ਨਾਲ ਕੁੱਝ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ ਜੋ ਲਗਾਤਾਰ ਬ੍ਰੈਂਟਫੋਰਡ ਤੇ ਆਲੇ ਦੁਆਲੇ ਦੇ ਖੇਤਰ ਚ ਨਸ਼ਾ ਵੇਚ ਰਹੇ ਸਨ।
ਕੈਨੇਡਾ ਦੇ ਸਾਰਿਆ ਤੋਂ ਵੱਧ ਬਿਜੀ ਵਿੰਡਸਰ ਬਾਰਡਰ ਉਤੇ ਲੰਘੀ 4 ਦਸੰਬਰ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ ਟਰੱਕ ਟਰੈਲਰ ਜੋ ਅਮਰੀਕਾ ਤੋਂ ਕੈਨੇਡਾ ਦਾਖਲ ਹੋਇਆ ਸੀ ਵਿੱਚੋਂ 112 ਕਿਲੋ ਦੀ ਸ਼ਕੀ ਕੋਕੀਨ ਬਰਾਮਦ ਕੀਤੀ ਗਈ ਹੈ। ਇਹ ਟਰੱਕ ਟਰੈਲਰ ਮਿਲਟਨ ਦੀ ਇੱਕ ਕੰਪਨੀ ਨਾਲ ਸਬੰਧਤ ਹੈ।
ਇਸ ਸਬੰਧ ਵਿੱਚ ਬਰੈਂਪਟਨ ਵਾਸੀ ਪੰਜਾਬੀ ਨੌਜਵਾਨ ਜੁਗਰਾਜ ਪ੍ਰੀਤ ਸਿੰਘ (22) ਅਤੇ ਅਮਰਿੰਦਰ ਸਿੰਘ(22) ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇਸ ਫੜੀ ਗਈ ਕੋਕੀਨ ਦੀ ਕੀਮਤ 12 ਮਿਲੀਅਨ ਦੱਸੀ ਜਾ ਰਹੀ ਹੈ। ਬ੍ਰੈਂਟਫੋਰਡ ਪੁਲਿਸ ਮੁਤਾਬਕ ਇਸ ਬਰਾਮਦਗੀ ਦੇ ਸਬੰਧ ਵਿੱਚ ਹੋਰਨਾ ਵਿਅਕਤੀਆਂ ਦੀਆ ਗ੍ਰਿਫਤਾਰੀਆਂ ਵੀ ਜਲਦ ਹੋਣਗੀਆਂ।