128 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ ਵਿਚ ਆਈ ਖ਼ਰਾਬੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

TeamGlobalPunjab
1 Min Read

ਟੋਰਾਂਟੋ : ਹਵਾਈ ਜਹਾਜ ਵਿਚ ਤਕਨੀਕੀ ਖਰਾਬੀ ਹੋਣ ਤੇ ਕਈ ਵਾਰ ਇਸ ਦੀ ਐਮਰਜੈਂਸੀ ਲੈਂਡਿੰਗ ਵੀ ਕਰਨੀ ਪੈਂਦੀ ਹੈ. ਤਾਜਾ ਮਾਮਲਾ ਏਅਰ ਕੈਨੇਡਾ ਦੀ ਫਲਾਈਟ ਦਾ ਸਾਹਮਣੇ ਆਇਆ ਹੈ ਜਿਸ ਵਿਚ ਖਰਾਬੀ ਆ ਜਾਣ ਤੇ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ ਹੈ. ਜਾਣਕਾਰੀ ਮੁਤਾਬਿਕ ਬੋਇੰਗ 767 ਜਹਾਜ 128 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ. ਇਸ ਜਹਾਜ ਨੇ ਸਪੇਨ ਦੀ ਰਾਜਧਾਨੀ ਤੋਂ ਉਡਾਨ ਭਰੀ ਸੀ.
ਰਿਪੋਰਟਾਂ ਮੁਤਾਬਿਕ ਜਹਾਜ ਦੇ ਇਕ ਪਹੀਏ ਅਤੇ ਇੰਜਣ ਵਿਚ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ ਜਿਸ ਕਾਰਨ ਡਰਾਈਵਰ ਨੇ ਐਮਰਜੈਂਸੀ ਲੈਂਡਿੰਗ ਕਰਵਾਉਣਾ ਹੀ ਠੀਕ ਸਮਝਿਆ. ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ 4 ਘੰਟੇ ਦੇ ਕਰੀਬ ਅਸਮਾਨ ਵਿਚ ਹੀ ਗੇੜੇ ਕੱਟਦਾ ਰਿਹਾ ਅਤੇ ਇਸ ਤੋਂ ਬਾਅਦ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ

Share this Article
Leave a comment