ਚੱਕਰਵਾਤੀ ਤੂਫਾਨ ਅਮਫਾਨ ਦਾ ਕਹਿਰ, 12 ਦੀ ਮੌਤ, ਕਈ ਇਲਾਕੇ ਤਬਾਹ

TeamGlobalPunjab
1 Min Read

ਬੰਗਾਲ : ਪੱਛਮ ਬੰਗਾਲ ਵਿੱਚ ਬੁੱਧਵਾਰ ਨੂੰ 190 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਵਾਲੇ ਚੱਕਰਵਾਤ ਅਮਫਾਨ ਕਾਰਨ ਭਾਰੀ ਤਬਾਹੀ ਹੋਈ ਅਤੇ ਲਗਭਗ 12 ਲੋਕਾਂ ਦੀ ਮੌਤ ਹੋ ਗਈ। ਚੱਕਰਵਾਤ ਦੁਪਹਿਰ ਲਗਭਗ ਢਾਈ ਵਜੇ ਪੱਛਮ ਬੰਗਾਲ ਵਿੱਚ ਦੀਘਾ ਅਤੇ ਬੰਗਲਾਦੇਸ਼ ਵਿੱਚ ਹਟਿਆ ਟਾਪੂ ਦੇ ਤਟ ‘ਤੇ ਪਹੁੰਚਿਆ। ਚੱਕਰਵਾਤ ਕਾਰਨ ਤੱਟੀ ਖੇਤਰਾਂ ਵਿੱਚ ਭਾਰੀ ਤਬਾਹੀ ਹੋਈ, ਵੱਡੀ ਗਿਣਤੀ ਵਿੱਚ ਰੁੱਖ ਅਤੇ ਬਿਜਲੀ ਦੇ ਖੰਭੇ ਉਖੜ ਗਏ, ਕੱਚੇ ਮਕਾਨਾਂ ਨੂੰ ਵੀ ਖਾਸਾ ਨੁਕਸਾਨ ਹੋਇਆ।

ਬੰਗਾਲ ਦੀ ਮੁੱਖ‍ ਮੰਤਰੀ ਮਮਤਾ ਬੇਨਰਜੀ ਨੇ ਕਿਹਾ, ਬੰਗਾਲ ਦਾ ਇੰਨਾ ਨੁਕਸਾਨ ਹੋਇਆ ਹੈ ਕਿ ਉਸਨੂੰ ਸ਼ਬ‍ਦਾਂ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ, ਘੱਟੋਂ -ਘੱਟ 10 ਤੋਂ 12 ਲੋਕਾਂ ਦੀ ਮੌਤ ਹੋਈ ਹੈ। ਨੁਕਸਾਨ ਕਿੰਨਾ ਹੋਇਆ ਇਸਦਾ ਅੰਦਾਜ਼ਾ ਲਗਾਉਣ ਵਿੱਚ ਹਾਲੇ ਕੁੱਝ ਦਿਨ ਲੱਗਣਗੇ।

ਅਧਿਕਾਰੀਆਂ ਅਨੁਸਾਰ ਚੱਕਰਵਾਤ ਆਉਣ ਤੋਂ ਪਹਿਲਾਂ ਪੱਛਮ ਬੰਗਾਲ ਅਤੇ ਓਡਿਸ਼ਾ ਵਿੱਚ 7 ਲੱਖ ਦੇ ਲਗਭਗ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਸੀ। ਮੌਸਮ ਵਿਭਾਗ ਅਨੁਸਾਰ ਪੱਛਮ ਬੰਗਾਲ ਤਟ ‘ਤੇ ਪਹੁੰਚਣ ਸਮੇਂ ਚੱਕਰਵਾਤ ਦੇ ਕੇਂਦਰ ਦੇ ਕੋਲ ਹਵਾ ਦੀ ਰਫ਼ਤਾਰ 160-170 ਕਿਮੀ ਪ੍ਰਤੀ ਘੰਟਾ ਸੀ।

Share this Article
Leave a comment