ਹਰਿਆਣਾ ਦੇ 110 ਅਧਿਕਾਰੀ ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ ਵਿਚ ਇੱਕ ਸਾਲ ਦੀ ਟ੍ਰੇਨਿੰਗ ਪ੍ਰੋਗਰਾਮ ਕਰਣਗੇ ਸ਼ੁਰੂ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਟ੍ਰੇਨੀ ਜੂਡੀਸ਼ੀਅਲ ਅਧਿਕਾਰੀਆਂ ਲਈ ਇੱਕ ਸਾਲ ਦਾ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਜੂਡੀਸ਼ੀਲ ਅਕਾਦਮੀ ਵਿਚ ਕੀਤੀ ਗਅੀ। ਅਕਾਦਮੀ ਵਿਚ ਹਰਿਆਣਾ ਦੇ 110 ਅਧਿਕਾਰੀਆਂ ਦਾ ਇੱਕ ਬੈਚ ਆਪਣਾ ਇੱਕ ਸਾਲ ਦਾ ਇੰਡਕਸ਼ਨ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰੇਗਾ।

ਇਸ ਪ੍ਰੋਗਰਾਮ ਦੀ ਅਗਵਾਈ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਸੂਰਿਅਕਾਂਤ ਨੇ ਕੀਤੀ ਅਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੱਕ ਨਿਰਪੱਖ ਕਾਨੂੰਨੀ ਪ੍ਰਣਾਲੀ ਦੇ ਆਧਾਰ ਵਜੋ ਨਿਆਂਇਕ ਇਮਾਨਦਾਰੀ ਅਤੇ ਪਾਰਦਰਸ਼ਿਤਾ ਜਰੂਰੀ ਹੈ। ਉਨ੍ਹਾਂ ਨੇ ਨੌਜੁਆਨ ਕਾਨੂੰਨੀ ਪੇਸ਼ੇਵਰਾਂ ਨੂੰ ਸੰਵਿਧਾਨ ਅਤੇ ਕਾਨੂੰਨ ਦੇ ਸ਼ਾਸਨ ਨੂੰ ਬਣਾਏ ਰੱਖਣ ਲਈ ਪ੍ਰੋਤਸਾਹਿਤ ਕਰਦੇ ਹੋਏ ਇੱਪਣੀ ਕੀਤੀ, ”ਨਿਆਂਇਕ ਅਖੰਡਤਾ ਸਿਰਫ ਇੱਕ ਗੁਣ ਨਹੀਂ ਹੈ, ਸਗੋ ਲੋਕਤੰਤਰ ਦੀ ਹੋਂਦ ਲਈ ਇੱਕ ਜਰੂਰਤ ਹੈ, ਵਿਸ਼ੇਸ਼ ਰੂਪ ਨਾਲ ਤੇਜੀ ਨਾਲ ਤਕਨੀਕੀ ਪ੍ਰਗਤੀ ਦੇ ਯੁੱਗ ਵਿਚ।

ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਕਾਨੂੰਨੀ ਪ੍ਰਣਾਲੀ ਦੀ ਬਿਹਤਰੀ ਲਈ ਤਕਨਾਲੋ੧ੀ ਦੀ ਵਰਤੋ ਕਰਨਾ ਸਾਡੀ ਜਿਮੇਵਾਰੀ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਹਾਸ਼ੀਏ ‘ਤੇ ਰਹਿਣ ਵਾਲੇ ਕੰਮਿਉਨਿਟੀਆਂ ਲਈ ਸਰਲ ਨਿਆਂ ਦੀ ਮਹਤੱਵਪੂਰਣ ਜਰੂਰਤ ਨੂੰ ਰੇਖਾਂਕਿਤ ਕੀਤਾ ਅਤੇ ਨਿਆਂਇਕ ਕਾਰਵਾਈ ਵਿਚ ਖੇਤਰੀ ਬੋਲੀਆਂ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਰਤ ਵਿਚ ਭਾਸ਼ਾਵਾਂ ਦੀ ਵਿਵਿਧਤਾ ਨੂੰ ਪਹਿਚਾਣਦੇ ਹੋਏ ਕਿਹਾ ਕਿ ਖੇਤਰੀ ਬੋਲੀਆਂ ਨੂੰ ਅਪਣਾ ਕੇ ਅਸੀਂ ਕਾਨੂੰਨ ਨੂੰ ਆਮ ਆਦਮੀ ਲਈ ਵੱਧ ਸਰਲ ਅਤੇ ਭਰੋਸੇਯੋਗ ਬਨਾਉਂਦੇ ਹਨ।

ਕਾਨੂੰਨੀ ਬਿਰਾਦਰੀ ਦੇ ਅਣਥੱਕ ਯਤਨਾਂ ਨੂੰ ਸਵੀਕਾਰ ਕਰਦੇ ਹੋਏ ਜਸਟਿਸ ਸੂਰਿਆਕਾਂਤ ਨੇ ਨਿਰਪੱਖ ਅਤੇ ਤੁਰੰਤ ਸੁਣਵਾਈ ਯਕੀਨੀ ਕਰਨ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਪੇਸ਼ਾ ਇੱਕ ਮਹਾਨ ਪੇਸ਼ਾ ਹੈ ਅਤੇ ਇਸ ਦੀ ਤਾਕਤ ਨਿਆਂ ਦੇ ਪ੍ਰਤੀ ਇਸ ਦੇ ਅਟੁੱਟ ਸਮਰਪਣ ਵਿਚ ਨਿਹਿਤ ਹੈ।

ਉਨ੍ਹਾਂ ਨੇ ਨਿਆਂਪਾਲਿਕਾ ਨੂੰ ਮਜਬੂਤ ਕਰਨ ਲਈ ਜਰੂਰੀ ਤਿੰਨ ਮਹਤੱਵਪੂਰਣ ਤੱਥਾਂ ਨੂੰ ਰੇਖਾਂਕਿਤ ਕੀਤਾ ਹੈ, ਜਿਨ੍ਹਾਂ ਵਿਚ ਤਕਨੀਕੀ ਸਮੱਗਰੀਆਂ ਦਾ ਪ੍ਰਭਾਵੀ ਢੰਗ ਨਾਲ ਵਰਤੋ ਕਰਨ ਲਈ ਕਾਨੂੰਨੀ ਪੇਸ਼ੇਵਰਾਂ ਦੇ ਵਿਚ ਡਿਜੀਟਲ ਸਾਖਰਤਾ ਦੀ ਜਰੂਰਤ, ਵਾਂਝੇ ਵਰਗਾਂ ਦੀ ਸੇਵਾ ਕਰਨ ਅਤੇ ਕਾਨੂੰਨੀ ਪਹੁੰਚ ਵਿਚ ਅੰਤਰ ਨੂੰ ਪਾਟਣ ਲਈ ਪ੍ਰੋ-ਬੋਨੋ ਸੇਵਾਵਾਂ ਦਾ ਮਹਤੱਵ ਅਤੇ ਇੱਕ ਸੰਤੁਲਿਤ ਅਤੇ ਸਹੀ ਦ੍ਰਿਸ਼ਟੀਕੋਣ ਬਣਾਏ ਬੱਖਣ ਲਈ ਕਾਨੂੰਨੀ ਪੇਸ਼ੇ ਨਾਲ ੧ੁੜੇ ਲੋਕਾਂ ਲਈ ਮਾਨਸਿਕ ਭਲਾਈ ਦਾ ਮਹਤੱਵ ਸ਼ਾਮਿਲ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ-ਕਮ-ਚੰਡੀਗੜ੍ਹ ਜੂਡੀਸ਼ੀਅਲ ਅਕਾਦਮੀ ਦੇ ਸਰੰਖਕ-ਪ੍ਰਮੁੱਖ ਮਾਣਯੋਗ ਜਸਟਿਸ ਸ਼ੀਲ ਨਾਗੂ ਨੇ ਜੱਜ ਹੋਣ ਦੇ ਨਾਲ ਜਿਮੇਵਾਰੀ ਨੂੰ ਰੇਖਾਂਕਿਤ ਕਰਦੇ ਹੋਏ ਨਵੇਂ ਸ਼ਾਮਿਲ ਜੱਜਾਂ ਅਤੇ ਉਨ੍ਹਾਂ ਦੇ ਪੇਸ਼ੇਵਰਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਨੇ ਨਿਰਪੱਖਤਾ, ਇਮਾਨਦਾਰੀ ਅਤੇ ਆਂਚਰਣ ਦੇ ਉੱਚਤਮ ਮਾਨਕਾਂ ਨੂੰ ਬਣਾਏ ਰੱਖਣ ਦੀ ਜਰੂਰਤ ‘ਤੇ ਜੋਰ ਦਿੱਤਾ। ਜਸਟਿਸ ਨਾਗੂ ਨੇ ਜੱਜਾਂ ਨੂੰ ਆਪਣੀ ਜਿਮੇਵਾਰੀਆਂ ਨੂੰ ਪ੍ਰਭਾਵੀ ਢੰਗ ਨਾਲ ਪੂਰਾ ਕਰਨ ਲਈ ਸ਼ਰੀਰਿਕ ਅਤੇ ਮਾਨਸਿਕ ਭਲਾਈ ਦੇ ਮਹਤੱਵ ”ਤੇ ਚਾਨਣ ਪਾਇਆ।

ਉਨ੍ਹਾਂ ਨੇ ਸ਼ਾਮਿਲ ਲੋਕਾਂ ਨੂੰ ਆਪਣੇ ਗਿਆਨ ਨੁੰ ਵਧਾਉਣ ਅਤੇ ਨਿਆਂਪਾਲਿਕਾ ਵਿਚ ਸਕਾਰਾਤਮਕ ਯੋਗਦਾਨ ਦੇਣ ਲਈ ਸਿਖਲਾਈ ਦੌਰਾਨ ਸੁਆਲ ਪੁੱਛਣ ਲਈ ਪ੍ਰੋਤਸਾਹਿਤ ਕੀਤਾ।

Share This Article
Leave a Comment