5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ 

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨਸਭਾ ਦੀ ਸਾਰੇ 90 ਸੀਟਾਂ ‘ਤੇ ਹੋਣ ਵਾਲੇ ਆਮ ਚੋਣ ਲਈ 1559 ਉਮੀਦਵਾਰਾਂ ਨੇ 1746 ਨੋਮੀਨੇਸ਼ਨ ਪੱਤਰ ਭਰੇ ਸਨ। ਇੰਨ੍ਹਾਂ ਵਿੱਚੋਂ ਜਾਂਚ ਦੌਰਾਨ 1221 ਉਮੀਦਵਾਰਾਂ ਦੀ ਉਮੀਦਵਾਰੀ ਸਹੀ ਪਾਈ ਗਈ ਤੇ 338 ਉਮੀਦਵਾਰਾਂ ਦੇ ਨੋਮੀਨੇਸ਼ਨ ਰੱਦ ਕਰ ਦਿੱਤੇ ਗਏ।

ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਦੇ ਵਿਧਾਨਸਭਾ ਚੋਣ 2024 ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗ੍ਰਾਮ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰ 5 ਸਤੰਬਰ ਤੋਂ 12 ਸਤੰਬਰ ਤਕ ਨਾਮਜਦਗੀ ਪੱਤਰ ਭਰ ਸਕਦੇ ਸਨ। 13 ਸਤੰਬਰ ਨੂੰ ਨੋਮੀਨੇਸ਼ਨ ਪੱਤਰਾਂ ਦੀ ਜਾਂਚ ਕੀਤੀ ਗਈ ਅਤੇ 16 ਸਤੰਬਰ, 2024 ਤਕ ਉਮੀਦਵਾਰ ਆਪਣਾ ਨੋਮੀਨੇਸ਼ਨ ਵਾਪਸ ਲੈ ਸਕਦੇ ਸਨ। 16 ਸਤੰਬਰ ਤਕ ਕੁੱਲ 190 ਉਮੀਦਵਾਰਾਂ ਵੱਲੋਂ ਨੋਮੀਨੇਸ਼ਨ ਵਾਪਸ ਲਏ ਗਏ। ਇਸੀ ਤਰ੍ਹਾ, ਹੁਣ ਵਿਧਾਨਸਭਾ ਚੋਣ 2024 ਲਈ ਕੁੱਲ 1031 ਉਮੀਦਵਾਰ ਹਨ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਆਮ ਚੌਣ -2014 ਵਿਚ 1351 ਉਮੀਦਵਾਰਾਂ ਨੇ ਚੋਣ ਲੜਿਆ ਸੀ ਜਦੋਂ ਕਿ 2019 ਦੇ ਵਿਧਾਨਸਭਾ ਚੋਣ ਵਿਚ ਇਹ ਗਿਣਤੀ 1169 ਉਮੀਦਵਾਰਾਂ ਦੀ ਸੀ।

ਸੂਬੇ ਵਿਚ 190 ਉਮੀਦਵਾਰਾਂ ਨੇ ਨੋਮੀਨੇਸ਼ਨ ਲਏ ਵਾਪਸ

ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਜਿਲ੍ਹਾ ਤੋਂ 5 ਉਮੀਦਵਾਰਾਂ ਨੇ ਨੋਮੀਨੇਸ਼ਨ ਵਾਪਸ ਲਏ ਹਨ। ਇਸੀ ਤਰ੍ਹਾ, ਅੰਬਾਲਾ ਜਿਲ੍ਹੇ ਤੋਂ 4, ਯਮੁਨਾਨਗਰ ਜਿਲ੍ਹਾ ਤੋਂ 5, ਕੁਰੂਕਸ਼ੇਤਰ ਜਿਲ੍ਹਾ ਤੋਂ 15, ਕੈਥਲ ਜਿਲ੍ਹਾ ਤੋਂ 15, ਕਰਨਾਲ ਜਿਲ੍ਹਾ ਤੋਂ 10, ਪਾਣੀਪਤ ਜਿਲ੍ਹਾ ਤੋਂ 6, ਸੋਨੀਪਤ ਜਿਲ੍ਹਾ ਤੋਂ 7, ਜੀਂਦ ਜਿਲ੍ਹਾ ਤੋਂ 13, ਫਰੀਦਾਬਾਦ ਜਿਲ੍ਹਾ ਤੋਂ 6, ਸਿਰਸਾ ਜਿਲ੍ਹਾ ਤੋਂ 12 ਹਿਸਾਰ ਜਿਲ੍ਹਾ ਤੋਂ 23, ਦਾਦਰੀ ਜਿਲ੍ਹਾ ਤੋਂ 3, ਭਿਵਾਨੀ ਜਿਲ੍ਹਾ ਤੋਂ 13, ਰੋਹਤਕ ਜਿਲ੍ਹਾ ਤੋਂ 4, ਝੱਜਰ ਜਿਲ੍ਹਾ ਤੋਂ 9, ਮਹੇਂਦਰਗੜ੍ਹ ਜਿਲ੍ਹਾ ਤੋਂ 9,ਰਿਵਾੜੀ ਜਿਲ੍ਹਾ ਤੋਂ 3, ਗੁਰੂਗ੍ਰਾਮ ਜਿਲ੍ਹਾ ਤੋਂ 15, ਨੁੰਹ ਜਿਲ੍ਹਾ ਤੋਂ 2, ਪਲਵਲ ਜਿਲ੍ਹਾ ਤੋਂ 4 ਅਤੇ ਫਰੀਦਾਬਾਦ ਜਿਲ੍ਹਾ ਤੋਂ 7 ਉਮੀਦਵਾਰਾਂ ਨੇ ਆਪਣੇ ਨੋਮੀਨੇਸ਼ਨ ਵਾਪਸ ਲਏ ਹਨ।

- Advertisement -

ਵਿਧਾਨਸਭਾ ਚੋਣ ਲਈ ਕੁੱਲ ਉਮੀਦਵਾਰ 1031

ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ ਸਾਰੇ 22 ਜਿਲ੍ਹਿਆਂ ਵਿਚ ਜਾਂਚ ਪ੍ਰਕ੍ਰਿਆ ਪੂਰੀ ਹੋਣ ਤੇ ਨੋਮੀਨੇਸ਼ਨ ਵਾਪਸ ਲੈਣ ਦੇ ਬਾਅਦ ਪੰਚਕੂਲਾ ਜਿਲ੍ਹਾ ਵਿਚ 17 ਉਮੀਦਵਾਰ ਬਾਕੀ ਬਚੇ ਹਨ। ਇਸੀ ਤਰ੍ਹਾ, ਅੰਬਾਲਾ ਜਿਲ੍ਹਾ ਤੋਂ 39, ਯਮੁਨਾਨਗਰ ਜਿਲ੍ਹਾ ਤੋਂ 40, ਕੁਰੂਕਸ਼ੇਤਰ ਜਿਲ੍ਹਾ ਤੋਂ 43, ਕੈਥਲ ਜਿਲ੍ਹਾ ਤੋਂ 53, ਕਰਨਾਲ ਜਿਲ੍ਹਾ ਤੋਂ 55, ਪਾਣੀਪਤ ਜਿਲ੍ਹਾ ਤੋਂ 36, ਸੋਨੀਪਤ ਜਿਲ੍ਹਾ ਤੋਂ 65, ਜੀਂਦ ਜਿਲ੍ਹਾ ਤੋਂ 72, ਫਤਿਹਾਬਾਦ ਜਿਲ੍ਹਾ ਵਿਚ 40, ਸਿਰਸਾ ਜਿਲ੍ਹਾ ਤੋਂ 54, ਹਿਸਾਰ ਜਿਲ੍ਹਾ ਤੋਂ 89, ਦਾਦਰੀ ਜਿਲ੍ਹਾ ਤੋਂ 33, ਭਿਵਾਨੀ ਜਿਲ੍ਹਾ ਤੋਂ 56, ਰੋਹਤਕ ਜਿਲ੍ਹਾ ਤੋਂ 56, ਝੱਜਰ ਜਿਲ੍ਹਾ ਤੋਂ 42, ਮਹੇਂਦਰਗੜ੍ਹ ਜਿਲ੍ਹਾ ਤੋਂ 37, ਰਿਵਾੜੀ ਜਿਲ੍ਹਾ ਤੋਂ 39, ਗੁਰੂਗ੍ਰਾਮ ਜਿਲ੍ਹਾ ਤੋਂ 47, ਨੁੰਹ ਜਿਲ੍ਹਾ ਤੋਂ 21, ਪਲਵਲ ਜਿਲ੍ਹਾ ਤੋਂ 33 ਅਤੇ ਫਰੀਦਾਬਾਦ ਤੋਂ 64 ਉਮੀਦਵਾਰ ਚੋਣ ਲੜ੍ਹ ਰਹੇ ਹਨ।

90 ਵਿਧਾਨਸਭਾ ਖੇਤਰਾਂ ਲਈ ਚੋਣ 5 ਅਕਤੂਬਰ, 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ

ਪੰਕਜ ਅਗਰਵਾਲ ਨੇ ਦਸਿਆ ਕਿ 90 ਵਿਧਾਨਸਭਾ ਖੇਤਰਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਆਖੀਰੀ ਲਿਸਟ ਜਾਰੀ ਕੀਤੀ ਗਈ ਅਤੇ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਚੋਣ ਚਿੰਨ੍ਹ ਵੀ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਚੋਣ 5 ਅਕਤੂਬਰ, 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਨਿਰਧਾਰਿਤ ਕੀਤਾ ਗਿਆ ਹੈ ਅਤੇ ਗਿਣਤੀ 8 ਅਕਤੂਬਰ, 2024 ਨੂੰ ਹੋਵੇਗੀ ਅਤੇ ਚੋਣ ਨਤੀਜੇ ਵੀ ਉਸੀ ਦਿਨ ਐਲਾਨ ਕਰ ਦਿੱਤੇ ਜਾਣਗੇ।

Share this Article
Leave a comment