ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਨੇ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ।ਉਹਨਾਂ ਕਿਹਾ ਕਿ GST ਵਿਚ ਪਹਿਲੀ ਵਾਰ 10 ਹਜ਼ਾਰ ਦਾ ਅੰਕੜਾ ਪਾਰ ਕੀਤਾ। ਨਵੀਂ ਆਬਕਾਰੀ ਨੀਤੀ ਪੰਜਾਬ ਵਿਚ ਲਿਆਂਦੀ ਗਈ ਜਿਸ ਨਾਲ 1170 ਕਰੋੜ ਰੁਪਏ ਦਾ ਪਹਿਲੀ ਤਿਮਾਹੀ ਵਿਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋ ਇਕ ਤਰ੍ਹਾਂ ਦੀ ਪਾਲਸੀ ਕੰਮ ਕਰਦੀ ਰਹੀ। ਕੈਪਟਨ ਸਰਕਰ ਦੌਰਾਨ ਸਰਹੱਦੀ ਖੇਤਰ ‘ਚ 128 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਸੀ।
ਚੀਮਾ ਨੇ ਕਿਹਾ ਕਿ ਪਿਛਲੇ ਸਾਲ ਇਸ ਤਿਮਾਹੀ ਦੌਰਾਨ 3110 ਕਰੋੜ ਕਮਾਏ ਗਏ ਸਨ ਇਸ ਸਾਲ 4280 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ। ਸਰਕਾਰ ਨੇ 9000 ਕਰੋੜ ਦਾ ਟੀਚਾ ਰੱਖਿਆ ਹੈ ਪਿਛਲੀ ਸਰਕਾਰ ਦੌਰਾਨ ਸਿਰਫ 6500 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ 37 ਫੀਸਦੀ ਵਾਧਾ ਹਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਰਾਜਸੀ ਵਿਰੋਧੀ ਜਾਣਬੁੱਝ ਕੇ ਸਰਕਾਰ ਨੂੰ ਘੇਰ ਰਹੇ ਹਨ ਕਿਉਂਕਿ ਉਹ ਸ਼ਰਾਬ ਮਾਫੀਆ ਨਾਲ ਮਿਲੇ ਹੋਏ ਹਨ। ਮਾਨ ਸਰਕਾਰ ਨੇ ਸ਼ਰਾਬ ਮਾਫੀਆ ਖਤਮ ਕੀਤਾ ਹੈ। CBI ਤੇ ED ਰਾਹੀਂ ਅਫਸਰਾਂ ਨੂੰ ਧਮਕਾਇਆ ਜਾ ਰਿਹਾ ਹੈ ਸਰਕਾਰ ਅਫਸਰਾਂ ਦੇ ਨਾਲ ਖੜੀ ਹੈ। ਡਿਫਾਲਟਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਖੜ੍ਹੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.