ਚੰਡੀਗੜ੍ਹ : ਪੰਜਾਬ ‘ਚ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦਾ ਦੌਰ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ 10 ਸੀਨੀਅਰ ਅਧਿਕਾਰੀਆਂ ਨੂੰ ਤਬਦੀਲ/ਨਿਯੁਕਤ ਕੀਤਾ ਗਿਆ।
ਗਵਰਨਰ ਆਫ਼ ਪੰਜਾਬ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ 5 ਆਈਏਐੱਸ ਤੇ 5 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।
ਜਾਰੀ ਕੀਤੀ ਗਈ ਸੂਚੀ ਅਨੁਸਾਰ ਨਵੀਆਂ ਨਿਯੁਕਤੀਆਂ/ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
ਆਈਏਐੱਸ ਅਧਿਕਾਰੀਆਂ ‘ਚ ਕਮਲ ਕਿਸ਼ੋਰ ਯਾਦਵ, ਤਨੂ ਕਸ਼ੱਯਪ, ਅਮਿਤ ਕੁਮਾਰ, ਸੁਮੀਤ ਜਾਰੰਗਲ ਤੇ ਗਿਰੀਸ਼ ਦਿਆਲਨ ਦਾ ਨਾਂ ਸ਼ਾਮਲ ਹੈ।
ਪੀਸੀਐੱਸ ਅਧਿਕਾਰੀਆਂ ‘ਚ ਅਨਮੋਲ ਸਿੰਘ ਧਾਲੀਵਾਲ, ਕਨੂ ਥਿੰਦ, ਉਪਾਧਿਆਏ ਸਿੰਘ ਸਿੱਧੂ, ਮਨਜੀਤ ਸਿੰਘ ਚੀਮਾ ਤੇ ਗੋਪਾਲ ਸਿੰਘ ਦਾ ਨਾਂ ਹੈ।