ਡੱਲੇਵਾਲ ਦੇ ਸਮਰਥਨ ‘ਚ ਹਰਿਆਣਾ ਦੇ 10 ਕਿਸਾਨ ਵੀ ਮਰਨ ਵਰਤ ‘ਤੇ ਬੈਠੇ

Global Team
2 Min Read

ਖਨੌਰੀ ਕਿਸਾਨ ਮੋਰਚਾ ਉੱਪਰ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ 53ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ ਰਾਤ 12.25 ਵਜੇ ਜਗਜੀਤ ਸਿੰਘ ਡੱਲੇਵਾਲ ਨੂੰ 3-4 ਵਾਰ ਉਲਟੀਆਂ ਆਈਆ ਅਤੇ ਜਗਜੀਤ ਸਿੰਘ ਡੱਲੇਵਾਲ ਜੀ ਨੇ ਬੀਤੀ ਰਾਤ ਤੋਂ ਹੁਣ ਤੱਕ ਸਿਰਫ 150-200 ml ਪਾਣੀ ਹੀ ਪੀਤਾ ਹੈ।

ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਸਰਕਾਰੀ ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਚੈਕਅੱਪ ਕੀਤਾ ਸੀ ਉਹ ਮੀਡੀਆ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਉਹਨਾ ਦੀ ਹਾਲਤ ਬਾਰੇ ਦੱਸਣ ਪਰ ਸਰਕਾਰੀ ਡਾਕਟਰ ਸੱਚਾਈ ਲੋਕਾਂ ਨੂੰ ਨਹੀਂ ਦੱਸ ਰਹੇ ਹਨ। ਅੱਜ ਹਰਿਆਣਾ ਦੇ 10 ਹੋਰ ਕਿਸਾਨ 111 ਕਿਸਾਨਾਂ ਦੇ ਨਾਲ ਮਰਨ ਵਰਤ ‘ਤੇ ਬੈਠੇ ਗਏ ਹਨ ਅਤੇ ਹੁਣ 122 ਡੱਲੇਵਾਲ ਮੋਰਚੇ ਉੱਪਰ ਮਰਨ ਵਰਤ ਤੇ ਬੈਠੇ ਹਨ ਜੋ ਅੱਜ 10 ਹੋਰ ਕਿਸਾਨ ਮਰਨ ਵਰਤ ਉੱਪਰ ਬੈਠੇ ਹਨ।

ਜਿਹਨਾਂ ‘ਚ ਹਿਸਾਰ ਦੇ ਨਾਮ ਦਸ਼ਰਥ ਮਲਿਕ, ਸੋਨੀਪਤ ਦੇ ਵਰਿੰਦਰ ਖੋਖਰ, ਸੋਨੀਪਤ ਦੇ ਹੰਸਬੀਰ ਖਰਬ, ਪਾਣੀਪਤ ਦੇ ਰਣਬੀਰ ਭੁੱਕਰ, ਜੀਂਦ ਦੇ ਰਾਮਪਾਲ ਉਝਾਨਾ, ਸੋਨੀਪਤ ਦੇ ਬੇਦੀ ਦਹੀਆ , ਜੀਂਦ ਦੇ ਸੁਰੇਸ਼ ਜੁਲਹੇੜਾ, ਹਿਸਾਰ ਦੇ ਜਗਬੀਰ ਬੇਰਵਾਲ, ਜੀਂਦ ਦੇ ਬਲਜੀਤ ਸਿੰਘਮਾਰ, ਪਾਣੀਪਤ ਦੇ ਰੋਹਤਾਸ਼ ਰਾਠੀ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment