ਕੈਲਗਰੀ: ਐਡਮਿੰਟਨ ਵਿਖੇ ਦਿਨ ਦਿਹਾੜੇ ਹਰਪ੍ਰੀਤ ਸਿੰਘ ਉਪਲ ਅਤੇ ਉਸ ਦੇ ਪੁੱਤਰ ਦੇ ਕਤਲ ਤੋਂ ਬਾਅਦ ਸੋਮਵਾਰ ਨੂੰ ਕੈਲਗਰੀ ਦੇ ਸ਼ੌਪਿੰਗ ਸੈਂਟਰ ‘ਚ ਗੋਲੀਬਾਰੀ ਹੋਈ, ਜਿਸ ‘ਚ ਇੱਕ ਜਣੇ ਦੀ ਮੌਤ ਹੋਣ ਅਤੇ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਮ੍ਰਿਤਕਾਂ ਦੀ ਪਛਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ ਪਰ ਇਸ ਹੌਲਨਾਕ ਵਾਰਦਾਤ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।
ਇੱਕ ਰਿਪੋਰਟ ਮੁਤਾਬਕ ਐਮਰਜੰਸੀ ਕਾਮਿਆਂ ਨੂੰ ਸੋਮਵਾਰ ਬਾਅਦ ਦੁਪਹਿਰ ਲਗਭਗ 2 ਵਜੇ ਮਾਰਲਬਰੋਅ ਪਾਰਕ ਇਲਾਕੇ ‘ਚ ਟ੍ਰਾਂਸ ਕੈਨੇਡਾ ਸੈਂਟਰ ਵਿਖੇ ਸੱਦਿਆ ਗਿਆ। ਇਕ ਜਣੇ ਨੂੰ ਮੌਕੇ ‘ਤੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਦੋ ਹੋਰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਵੱਲੋਂ ਮਰਨ ਵਾਲੇ ਜਾਂ ਜ਼ਖਮੀ ਲੋਕਾਂ ਦੀ ਉਮਰ ਅਤੇ ਪਛਾਣ ਬਾਰੇ ਕੋਈ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਅਤੇ ਨਾਂ ਹੀ ਗੋਲੀਆਂ ਚਲਾਉਣ ਵਾਲੇ ਸ਼ੱਕੀ ਅਤੇ ਉਸ ਦੀ ਗੱਡੀ ਬਾਰੇ ਕੋਈ ਵੇਰਵਾ ਦਿੱਤਾ ਗਿਆ ਹੈ।
ਸ਼ੌਪਿੰਗ ਸੈਂਟਰ ਵਿਚ ਇਕ ਰੈਸਟੋਰੈਂਟ ਦੇ ਮਾਲਕ ਹਸਨ ਦੁਆਬ ਨੇ ਕਿਹਾ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕੁਝ ਦੇਰ ਬਾਅਦ ਪਾਰਕਿੰਗ ਲੋਟ ਵਿਚ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਸੀ। ਹਸਨ ਦਾ ਕਹਿਣਾ ਸੀ ਕਿ ਉਹ ਵੀ ਪਰਵਾਰ ਵਾਲੇ ਹਨ, ਉਨ੍ਹਾਂ ਦੇ ਵੀ ਬੱਚੇ ਹਨ ਪਰ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਵਾਰਦਾਤ ਗੰਭੀਰ ਖਤਰਾ ਪੈਦਾ ਕਰ ਰਹੀ ਸੀ। ਇਸ
ਦੱਸ ਦਈਏ ਕਿ ਐਡਮਿੰਟਨ ਦੇ ਗੈਸ ਸਟੇਸ਼ਨ ‘ਤੇ ਹਰਪ੍ਰੀਤ ਸਿੰਘ ਉਪਲ ਅਤੇ ਉਸ ਦੇ ਪੁੱਤਰ ਦਾ ਕਤਲ ਕਰਨ ਵਾਲਿਆਂ ਦੇ ਸਕੈਚ ਅਤੇ ਗੱਡੀ ਦੀਆਂ ਤਸਵੀਰਾ ਪੁਲਿਸ ਜਾਰੀ ਕਰ ਚੁੱਕੀ ਹੈ ਅਤੇ ਸ਼ੱਕੀਆਂ ਦੀ ਪੈੜ ਨੱਪਣ ਲਈ ਲੋਕਾਂ ਤੋਂ ਵੀ ਮਦਦ ਮੰਗੀ ਗਈ ਹੈ। ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਉਪਲ ਕਥਿਤ ਤੌਰ ‘ਤੇ ਬ੍ਰਦਰਸ ਕੀਪਰਜ਼ ਗਿਰੋਹ ਦਾ ਮੈਂਬਰ ਸੀ ਜਦਕਿ ਹਮਲਾਵਰ ਉਸ ਦੇ ਵਿਰੋਧੀ ਗਿਰੋਹ ਤੋਂ ਸਨ। ਹਰਪ੍ਰੀਤ ਸਿੰਘ ਉਪਲ ਤੇ 2021 ਵਿੱਚ ਵੀ ਹਮਲਾ ਹੋਇਆ ਸੀ, ਪਰ ਉਸ ਵੇਲੇ ਉਹ ਬਚ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।