ਓਲੰਪਿਕ ‘ਚ ਗੋਲਡ ਮੈਡਲ ਜਿੱਤਣ ‘ਤੇ ਪੰਜਾਬ ਦੇ ਹਰੇਕ ਹਾਕੀ ਖਿਡਾਰੀ ਨੂੰ ਮਿਲਣਗੇ 2.25 ਕਰੋੜ ਰੁਪਏ

TeamGlobalPunjab
1 Min Read

ਚੰਡੀਗੜ੍ਹ : ਟੋਕਿਓ  ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ । ਸ਼ੁੱਕਰਵਾਰ ਨੂੰ ਮੇਜ਼ਬਾਨ ਜਾਪਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।‌‌‌‌ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਟੋਕਿਓ ਓਲੰਪਿਕ ‘ਚ ਹਿੱਸਾ ਲੈਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ ਗੋਲਡ ਮੈਡਲ ਜਿੱਤਣ ‘ਤੇ ਹਰੇਕ ਖਿਡਾਰੀ ਨੂੰ ਵੱਖਰੇ ਤੌਰ ‘ਤੇ 2.25 ਕਰੋੜ ਰੁਪਏ ਦਿੱਤੇ ਜਾਣਗੇ। ਹਾਲਾਂਕਿ ਇਸ ਤੋਂ ਪਹਿਲਾਂ ਸਵਾ ਦੋ ਲੱਖ ਰੁਪਏ ਇਨਾਮੀ ਰਾਸ਼ੀ ਪੂਰੀ ਟੀਮ ਨੂੰ ਗੋਲਡ ਮੈਡਲ ਜਿੱਤਣ ‘ਤੇ ਦੇਣ ਦਾ ਐਲਾਨ ਕੀਤਾ ਗਿਆ ਸੀ।

ਚੰਡੀਗੜ੍ਹ ‘ਚ ਪੰਜਾਬ ਭਵਨ ਵਿਖੇ ਯੁਵਾ ਵਿਕਾਸ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਦੇ ਕੁੱਲ 20 ਖਿਡਾਰੀਆਂ ‘ਚੋਂ 11 ਖਿਡਾਰੀ ਟੋਕਿਓ ਓਲੰਪਿਕ ‘ਚ ਭਾਰਤੀ ਹਾਕੀ ਟੀਮ ‘ਚ ਸਰਬੋਤਮ ਪ੍ਰਦਰਸ਼ਨ ਕਰ ਰਹੇ ਹਨ।

ਕੈਬਨਿਟ ਮੰਤਰੀ ਰਾਣਾ ਸੋਢੀ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਵਧਾਈ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਸਾਡੇ ਖਿਡਾਰੀ ਓਲੰਪਿਕ ‘ਚ ਪਿਛਲੀਆਂ ਖੇਡਾਂ ਨਾਲੋਂ ਜ਼ਿਆਦਾ ਮੈਡਲ ਜ਼ਰੂਰ ਜਿੱਤੇਣਗੇ।

Share this Article
Leave a comment