ਮੰਡੀ ਗੋਬਿੰਦਗੜ੍ਹ: ਪੁਲਵਾਮਾ ਚ ਅੱਤਵਾਦੀ ਹਮਲੇ ਤੋਂ ਬਾਅਦ ਹਰ ਪਾਸੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਜਿਸ ਨੂੰ ਦੇਖਦਿਆਂ ਸਰਕਾਰਾਂ ਤੇ ਪੁਲਿਸ ਵਲੋਂ ਸਖਤ ਰੁਖ ਅਖਤਿਆਰ ਕਰ ਲਏ ਗਏ ਜੋ ਵੀ ਬੰਦੇ ਸ਼ੱਕੀ ਪਾਏ ਗਏ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਥੇ ਹੀ ਹੋਰ ਰਾਜਾਂ ‘ਚ ਪੜ੍ਹਾਈ ਲਈ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਭਲਾ ਬੁਰਾ ਕਿਹਾ ਜਾ ਰਿਹਾ ਹੈ। ਪੰਜਾਬ – ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਜਿਹੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਬੀਤੇ ਦਿਨ ਇੱਕ ਕਾਲਜ ਵਿੱਚ ਹਿਮਾਚਲੀ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੀ ਝੜਪ ਹੋ ਗਈ। ਇਸ ਲਈ ਹੁਣ ਕਸ਼ਮੀਰੀ ਵਿਦਿਆਰਥੀਆਂ ਨੂੰ ਪੁਲਿਸ ਸੁਰੱਖਿਆ ਵਿੱਚ ਘਾਟੀ ਲਈ ਰਵਾਨਾ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇੱਕ ਨਿਜੀ ਕਾਲਜ ‘ਚ ਪੜ ਰਹੇ ਹਿਮਾਚਲ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਵਿੱਚ ਝੜਪ ਹੋਣ ਦੀ ਖਬਰ ਹੈ। ਝਗੜੇ ਦਾ ਇੱਕ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੰਸਟੀਚਿਊਟ ਦੇ ਵਿਦਿਆਰਥੀ ਲੋਹੇ ਦੀ ਰਾਡ ਲੈ ਕੇ ਲੜਾਈ ਕਰਦੇ ਦਿੱਖ ਰਹੇ ਹਨ। ਘਟਨਾ ਤੋਂ ਤੁਰੰਤ ਬਾਅਦ ਕਾਲਜ ਪ੍ਰਬੰਧਨ ਅਤੇ ਕੁੱਝ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਦੋਵੇਂ ਪੱਖਾਂ ਨੂੰ ਸ਼ਾਂਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਸਦਰ ਖੰਨਾ ਪੁਲਿਸ ਨੇ ਡਾਇਰੇਕਟਰ ਡਾ. ਮਨੀਸ਼ਾ ਗੁਪਤਾ ਵਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ।
ਇਲਜ਼ਾਮ ਹਨ ਕਿ ਕਸ਼ਮੀਰੀ ਵਿਦਿਆਰਥੀ ਇੰਸਟੀਚਿਊਟ ਵਿੱਚ ਪੁਲਵਾਮਾ ਹਮਲੇ ਦੀ ਖੁਸ਼ੀ ਮਨਾ ਰਹੇ ਸਨ। ਜਦੋਂ ਉਨ੍ਹਾਂ ਨੇ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਕਸ਼ਮੀਰੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਕਾਲਜ ਦੀ ਡਾਇਰੈਕਟਰ ਡਾ.ਮਨੀਸ਼ਾ ਗੁਪਤਾ ਨੇ ਕਿਹਾ ਕਿ ਉਨ੍ਹਾਂਨੇ ਪੁਲਿਸ ਅਤੇ ਸਟਾਫ ਦੀ ਮਦਦ ਦੇ ਨਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ।
ਉਥੇ ਹੀ ਦੂਜੇ ਪਾਸੇ ਮੋਹਾਲੀ ‘ਚ ਮੰਗਲਵਾਰ ਸਵੇਰੇ ਕਰੀਬ 125 ਕਸ਼ਮੀਰੀ ਵਿਦਿਆਰਥੀ ਦੇਹਰਾਦੂਨ ਤੋਂ ਮੋਹਾਲੀ ਪੁੱਜੇ। ਇਨ੍ਹਾਂ ਨੂੰ ਸਮਾਜਸੇਵੀ ਸੰਸਥਾ ਖਾਲਸਾ ਏਡ ਵੱਲੋਂ ਫੇਜ – 3ਬੀ1 ਦੇ ਗੁਰਦੁਆਰਾ ਸਾਹਿਬ ਵਿੱਚ ਖਾਣਾ ਤੇ ਹੋਰ ਸੁਵਿਧਾਵਾਂ ਦਿੱਤੀ ਗਈਆਂ। ਇਸ ਤੋਂ ਬਾਅਦ 9 ਗੱਡੀਆਂ ਵਿੱਚ ਕੜੀ ਪੁਲਿਸ ਸੁਰੱਖਿਆ ‘ਚ ਉਨ੍ਹਾਂ ਨੂੰ ਜੰਮੂ – ਕਸ਼ਮੀਰ ਲਈ ਰਵਾਨਾ ਕੀਤਾ ਗਿਆ ਜਦਕਿ ਲੜਕੀਆਂ ਨੂੰ ਪਲੇਨ ਤੋਂ ਸ੍ਰੀ ਨਗਰ ਭੇਜਿਆ ਗਿਆ ।
ਹੋਸਟਲ ‘ਚ ਹਿਮਾਚਲੀ- ਕਸ਼ਮੀਰੀ ਵਿਦਿਆਰਥੀਆਂ ‘ਚ ਝੜਪ, ਪੁਲਿਸ ਸੁਰੱਖਿਆ ‘ਚ ਘਾਟੀ ਲਈ ਕੀਤੇ ਰਵਾਨਾ

Leave a Comment
Leave a Comment