ਅਲਾਸਕਾ: ਅਮਰੀਕਾ ਦੇ ਪੱਛਮੀ ਅਲਾਸਕਾ ‘ਚ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦਾ ਮਲਬਾ ਸ਼ੁੱਕਰਵਾਰ ਨੂੰ ਬਰਫ਼ ਨਾਲ ਢਕੇ ਸਮੁੰਦਰ ਵਿਚੋਂ ਮਿਲਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ।
ਅਲਾਸਕਾ ਡਿਪਾਰਟਮੈਂਟ ਆਫ਼ ਸਿਵਲ ਡਿਫੈਂਸ ਦੇ ਅਨੁਸਾਰ, ਬੇਰਿੰਗ ਏਅਰ ਜਹਾਜ਼ ਨੇ ਵੀਰਵਾਰ ਦੁਪਹਿਰ ਨੂੰ ਉਨਾਲਾਕਲੀਟ ਤੋਂ ਉਡਾਣ ਭਰੀ ਸੀ ਅਤੇ ਨੋਮ ਜਾ ਰਿਹਾ ਸੀ। ਬੇਰਿੰਗ ਏਅਰ ਦੇ ਸੰਚਾਲਨ ਨਿਰਦੇਸ਼ਕ ਡੇਵਿਡ ਓਲਸਨ ਨੇ ਕਿਹਾ ਕਿ ਸੇਸਨਾ ਕੈਰਾਵੈਨ ਨੇ ਉਨਾਲਾਕਲੀਟ ਤੋਂ ਦੁਪਹਿਰ 2:37 ਵਜੇ ਉਡਾਣ ਭਰੀ ਅਤੇ ਇਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਸੰਪਰਕ ਟੁੱਟ ਗਿਆ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਉਸ ਸਮੇਂ ਹਲਕੀ ਬਰਫ਼ਬਾਰੀ ਅਤੇ ਧੁੰਦ ਸੀ ਅਤੇ ਤਾਪਮਾਨ ਜ਼ੀਰੋ ਤੋਂ 8.3 ਡਿਗਰੀ ਸੈਲਸੀਅਸ ਹੇਠਾਂ ਸੀ।
ਤੁਹਾਨੂੰ ਦੱਸ ਦੇਈਏ ਕਿ USCG ਨੇ ਇਸ ਹਾਦਸੇ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਕੀਤਾ ਹੈ। ਇਸ ਪੋਸਟ ਵਿੱਚ, USCG ਨੇ ਕਿਹਾ, “ਜਹਾਜ਼ ਵਿੱਚ ਸਵਾਰ 10 ਲੋਕਾਂ ਵਿੱਚੋਂ, 3 ਦੀਆਂ ਲਾਸ਼ਾਂ ਜਹਾਜ਼ ਵਿੱਚੋਂ ਮਿਲੀਆਂ ਹਨ। ਇਸ ਦੇ ਨਾਲ ਹੀ, ਬਾਕੀ 7 ਲੋਕਾਂ ਦੀਆਂ ਲਾਸ਼ਾਂ ਜਹਾਜ਼ ਦੇ ਅੰਦਰ ਹੋਣ ਦੀ ਸੰਭਾਵਨਾ ਹੈ। ਪਰ ਹਾਦਸਾਗ੍ਰਸਤ ਜਹਾਜ਼ ਦੀ ਹਾਲਤ ਕਾਰਨ, ਇਸ ਵੇਲੇ ਜਹਾਜ਼ ਦੇ ਅੰਦਰ ਜਾਣਾ ਮੁਸ਼ਕਲ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ