ਚੰਡੀਗੜ੍ਹ – ਚੋਣਾਂ ‘ਚ ਤਕਰੀਬਨ 10 ਦਿਨ ਬਾਕੀ ਰਹਿ ਗਏ ਹਨ ਤੇ ਸਾਰੇ ਉਮੀਦਵਾਰ ਆਪਣੇ ਆਪਣੇ ਹਲਕਿਆਂ ਚ ਚੋਣ ਪ੍ਰਚਾਰ ਪ੍ਰਸਾਰ ਕਰਨ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਪਰ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੈਸ਼ਨੋ ਦੇਵੀ ਦੀ ਸਭ ਤੋਂ ਉੱਪਰਲੀ ਪਹਾਡ਼ੀ ਤ੍ਰਿਕੁਟਾ ਲਈ ਰਵਾਨਾ ਹੋ ਗਏ ਹਨ।
ਮਿਲ ਰਹੀ ਜਾਣਕਾਰੀ ਮੁਤਾਬਕ ਸਿੱਧੂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਵੈਸ਼ਨੋ ਦੇਵੀ ਦੀ ਯਾਤਰਾ ਤੇ ਪਹਾੜਾਂ ਵੱਲ ਚਲੇ ਗਏ ਹਨ।
ਇਸ ਵਕਤ ਚੋਣਾਂ ਲੜ ਰਹੇ ਤਕਰੀਬਨ ਸਾਰੇ ਉਮੀਦਵਾਰ ਆਪਣੇ ਆਪਣੇ ਹਲਕੇ ‘ਚ ਜਾ ਕੇ ਵੋਟਰਾਂ ਨਾਲ ਰਾਬਤਾ ਕਰਨ ਦੀ ਜ਼ੋਰ ਅਜ਼ਮਾਇਸ਼ ਵਿੱਚ ਲੱਗੇ ਹੋਏ ਹਨ।
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ‘ਚ ਹਨ ਤੇ ਇਸ ਵਾਰ ਉਨ੍ਹਾਂ ਨੂੰ ਸਿੱਧੀ ਟੱਕਰ ਦੇਣ ਲਈ ਅਕਾਲੀ ਦਲ ਨੇ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਦਿੱਤੀ ਹੈ । ਇਸ ਸੀਟ ਤੇ ਚੋਣ ਮੁਕਾਬਲਾ ਕਾਫੀ ਫਸਵਾਂ ਮੰਨਿਆ ਜਾ ਰਿਹਾ ਹੈ।
ਵੈਸੇ ਤਾਂ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵੈਸ਼ਨੂੰ ਦੇਵੀ, ਬਗਲਾਮੁਖੀ ਤੇ ਪਟਿਆਲਾ ਕਾਲੀ ਮਾਤਾ ਦੇ ਮੰਦਰ ਨਤਮਸਤਕ ਹੋਏ ਸਨ। ਪਰ ਇੱਕ ਹਫ਼ਤੇ ਦੇ ਵਕਫ਼ੇ ਤੇ ਸਿੱਧੂ ਦਾ ਵੈਸ਼ਨੋ ਦੇਵੀ ਯਾਤਰਾ ਦਾ ਇਹ ਦੂਜਾ ਦੌਰਾ ਹੈ।