ਚੰਡੀਗੜ੍ਹ : ਕਹਿੰਦੇ ਨੇ ਮਿਹਨਤ ਇੱਕ ਨਾ ਇੱਕ ਦਿਨ ਜਰੂਰ ਰੰਗ ਲਿਆਉਂਦੀ ਹੈ ਤੇ ਇਹ ਸੱਚ ਕਰ ਦਿਖਾਇਆ ਹੈ ਬਠਿੰਡਾ ਦੇ ਸੰਨੀ ਹਿੰਦੁਸਤਾਨੀ ਨੇ। ਸੋਨੀ ਟੀਵੀ ਦੇ ਸ਼ੋਅ ਇੰਡੀਅਨ ਆਇਡਲ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਸੰਨੀ ਨੇ ਪੂਰੇ ਦੇਸ਼ ਅੰਦਰ ਨਾ ਸਿਰਫ ਆਪਣੇ ਮਾਤਾ ਪਿਤਾ ਨਾਮ ਰੌਸ਼ਨ ਕੀਤਾ ਹੈ ਬਲਕਿ ਸੂਬੇ ਦਾ ਵੀ ਨਾਮ ਰੌਸ਼ਨ ਕੀਤਾ ਹੈ। ਇਸ ਦੇ ਚਲਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਉਨ੍ਹਾਂ ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਮਨਪ੍ਰੀਤ ਸਿੰਘ ਬਾਦਲ ਸੰਨੀ ਨੂੰ ਆਪਣੀ ਚੰਡੀਗੜ੍ਹ ਸਥਿਤ ਰਹਾਇਸ਼ ‘ਤੇ ਮਿਲੇ। ਇੱਥੇ ਵਿੱਤ ਮੰਤਰੀ ਨੇ ਸੰਨੀ ਦੀ ਘਰ ਦੀ ਮੁਰੰਮਤ ਲਈ 2 ਲੱਖ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਮਨਪ੍ਰੀਤ ਬਾਦਲ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ। ਬਾਦਲ ਨੇ ਲਿਖਿਆ ਕਿ, “ਮੈਨੂੰ ਮਾਣ ਹੈ ਸੰਨੀ ਹਿੰਦੁਸਤਾਨੀ ‘ਤੇ। ਮੈ ਸੰਨੀ ਨੂੰ ਆਪਣੀ ਰਿਹਾਇਸ਼ ‘ਤੇ ਮਿਲਿਆ। ਸੰਨੀ ਨੂੰ ਸੁਣਨਾ ਨੁਸ਼ਰਤ ਫਤਹਿ ਅਲੀ ਖਾਨ ਨੂੰ ਸੁਣਨ ਦੇ ਬਰਾਬਰ ਹੈ।
Am I proud?
Wished #sunnyhindustani the very best & hoping for his victory in #IndianIdol11. Entire #Bathinda & #Punjab is proud and overawed by his talent. Met him at my residence. Listening to him is like listening to the legendary Late Nusrat Fateh Ali Khan. pic.twitter.com/IrO2iif90l
— Manpreet Singh Badal (@MSBADAL) February 14, 2020