ਸੜਕਾਂ ਦੀ ਤੁਲਨਾ ਆਪਣੀ ਗਲ੍ਹਾਂ ਨਾਲ ਕਰਨ ਵਾਲੇ ਸ਼ਿਵ ਸੈਨਾ ਨੇਤਾ ਨੂੰ ਹੇਮਾ ਮਾਲਿਨੀ ਦਾ ਜਵਾਬ

TeamGlobalPunjab
2 Min Read

ਨਿਊਜ਼ ਡੈਸਕ: ਮਹਾਰਾਸ਼ਟਰ ਦੇ ਮੰਤਰੀ ਗੁਲਾਬ ਰਾਓ ਪਾਟਿਲ ਵੱਲੋਂ ਆਪਣੇ ਹਲਕੇ ਦੀਆਂ ਸੜਕਾਂ ਦੀ ਅਦਾਕਾਰਾ ਹੇਮਾ ਮਾਲਿਨੀ ਦੀ ਗਲ੍ਹਾਂ ਨਾਲ ਕਰਨ ਦਾ ਭਾਜਪਾ ਦੀ ਸੰਸਦ ਮੈਂਬਰ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇੱਕ ਮੰਤਰੀ ਨੂੰ ਅਜਿਹੀਆਂ ਟਿੱਪਣੀਆਂ ਕਰਨਾ ਸੋਭਾ ਨਹੀਂ ਦਿੰਦੀਆਂ। ਆਪਣੇ ਤਾਜ਼ਾ ਇੰਟਰਵਿਊ ‘ਚ ਹੇਮਾ ਨੇ ਕਿਹਾ ਕਿ ਕਿਸੇ ਵੀ ਔਰਤ ਖਿਲਾਫ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਹੇਮਾ ਮਾਲਿਨੀ ਨੇ ਪਹਿਲਾਂ ਮਜ਼ਾਕ ਕਰਦਿਆਂ ਕਿਹਾ ਕਿ ‘ਇਹ ਬਿਹਤਰ ਹੋਵੇਗਾ ਕਿ ਮੈਂ ਆਪਣੀਆਂ ਗੱਲ੍ਹਾਂ ਨੂੰ ਸੰਭਾਲ ਕੇ ਰੱਖਾਂ। ਉਨ੍ਹਾਂ ਕਿਹਾ ਕਿ ਇਹ ਟ੍ਰੈਂਡ (ਰੁਝਾਨ) ਕੁਝ ਸਾਲ ਪਹਿਲਾਂ ਲਾਲੂ ਜੀ (ਲਾਲੂ ਪ੍ਰਸਾਦ ਯਾਦਵ) ਨੇ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹਰ ਕਿਸੇ ਵਿੱਚ ਅਜਿਹਾ ਕਹਿਣਾ ਆਮ ਹੋ ਗਿਆ। ਉਂਝ ਅਜਿਹਾ ਕਰਨਾ ਨਹੀਂ ਚਾਹੀਦਾ ਹੈ।

ਹੇਮਾ ਮਾਲਿਨੀ ਨੇ ਅੱਗੇ ਕਿਹਾ ਕਿ ਉਂਝ ਅਜਿਹਾ ਨਹੀਂ ਕਰਨਾ ਚਾਹੀਦਾ। ਜੇ ਆਮ ਨਾਗਰਿਕ ਇਸ ਤਰ੍ਹਾਂ ਬੋਲਦੇ ਹਨ ਤਾਂ ਸਮਝਿਆ ਜਾ ਸਕਦਾ ਹੈ। ਪਰ ਜੇ ਸਰਕਾਰ ਦੇ ਮੰਤਰੀ ਜਾਂ ਅਜਿਹਾ ਕੋਈ ਵਿਅਕਤੀ ਅਜਿਹੀ ਗੱਲ ਕਹਿਣਗੇ ਤਾਂ ਇਹ ਚੰਗਾ ਨਹੀਂ ਲੱਗਦਾ।

ਸ਼ਿਵ ਸੈਨਾ ਆਗੂ ਗੁਲਾਬਰਾਓ ਪਾਟਿਲ ਨੇ ਐਤਵਾਰ ਨੂੰ ਜ਼ਿਲ੍ਹੇ ਵਿੱਚ ਬੋਧਵੜ ਨਗਰ ਪੰਚਾਇਤ ਚੋਣਾਂ ਲਈ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਭਿਨੇਤਰੀ ਅਤੇ ਲੋਕ ਸਭਾ ਦੀ ਮੈਂਬਰ ਹੇਮਾ ਮਾਲਿਨੀ ਦੀ ਗੱਲ੍ਹਾਂ ਦੀ ਤੁਲਨਾ ਆਪਣੇ ਹਲਕੇ ਦੀਆਂ ਸੜਕਾਂ ਨਾਲ ਕੀਤੀ। ਜਿਹੜੇ ਲੋਕ 30 ਸਾਲਾਂ ਤੋਂ ਵਿਧਾਇਕ ਰਹੇ ਹਨ, ਉਹ ਮੇਰੇ ਹਲਕੇ ਵਿੱਚ ਆ ਕੇ ਸੜਕਾਂ ਦੇਖਣ। ਜੇ ਉਹ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੇ ਨਹੀਂ ਹਨ, ਤਾਂ ਮੈਂ ਅਸਤੀਫਾ ਦੇ ਦੇਵਾਂਗਾ, ”ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਕਥਿਤ ਤੌਰ ‘ਤੇ ਭਾਜਪਾ ਨੇਤਾ ਏਕਨਾਥ ਖੜਸੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ਜੋ ਕਈ ਸਾਲਾਂ ਤੋਂ ਜਲਗਾਓਂ ਤੋਂ ਵਿਧਾਇਕ ਸਨ।

Share This Article
Leave a Comment