ਨਿਊਜ ਡੈਸਕ : ਜਦੋਂ ਤੋਂ ਰਾਮਾਇਣ ਦੁਬਾਰਾ ਦੂਰਦਰਸ਼ਨ ‘ਤੇ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਇਸ ਦੇ ਕਿਰਦਾਰ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਪਰ ਜੇ ਗਲ ਕਰੀਏ ਸ਼ੋਅ ‘ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲਾ ਸੁਨੀਲ ਲਹਿਰੀ ਦੀ ਤਾਂ ਉਨ੍ਹਾਂ ਦੇ ਤਾਂ ਫੈਨਜ ਕੁਝ ਜਿਆਦਾ ਹੀ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਨਾ ਸਿਰਫ ਮੁੰਡੇ ਬਲਕਿ ਕੁੜੀਆਂ ਵੀ ਉਨ੍ਹਾਂ ਦੀ ਅਦਾਕਾਰੀ ਦੀਆਂ ਮੁਰੀਦ ਹੋ ਗਈਆਂ ਹਨ। ਸੁਨੀਲ ਲਹਿਰੀ ਬਾਰੇ ਸੋਸ਼ਲ ਮੀਡੀਆ ‘ਤੇ ਚਰਚਾ ਟਵੀਟ ਰਾਹੀਂ ਕੀਤੀ ਜਾ ਲਹੋੜ ਹੈ। ਉਸ ਦੀ ਅਦਾਕਾਰੀ, ਅਤੇ ਦਿੱਖ ਦੀ ਪ੍ਰਸ਼ੰਸਾ ਹੋ ਰਹੀ ਹੈ।
ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਕ ਯੂਜ਼ਰ ਨੇ ਸੁਨੀਲ ਦੀ ਇਕ ਪੁਰਾਣੀ ਫੋਟੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਲਿਖਿਆ – ਐਵੇਂ ਤਾਂ ਨਹੀਂ ਸਰੂਪਨਖਾ ਦਾ ਦਿਲ ਆਇਆ ਸੀ ।
ਇਸੇ ਤਰ੍ਹਾਂ ਇਕ ਹੋਰ ਯੂਜਰ ਨੇ ਲਿਖਿਆ ਕਿ ਵਨ ਮੈਨ ਆਰਮੀ, ਇਹ ਰਾਮਾਇਣ ਦੇ ਹਰ ਕਿੱਸੇ ਨੂੰ ਆਪਣੀ ਅਦਾਕਾਰੀ ਨਾਲ ਪ੍ਰਭਾਵਿਤ ਕਰਦਾ ਹੈ।