ਸੂਬੇ ਅੰਦਰ ਅਮਨ ਕਨੂੰਨ ਦੇ ਵਿਗੜ ਰਹੇ ਹਾਲਾਤਾਂ ਤੇ ਪ੍ਰੋ.ਬਲਜਿੰਦਰ ਕੌਰ ਨੇ ਜਤਾਈ ਚਿੰਤਾ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਪ੍ਰੋ. ਬਲਜਿੰਦਰ ਕੌਰ ਨੇ ਅੱਜ ਸੂਬੇ ਅੰਦਰ ਅਮਨ ਕਨੂੰਨ ਦੀ ਵਿਗੜ ਰਹੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ । ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਲੋਕਾਂ ਵਲੋਂ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਚੁਣੇ ਹੋਏ ਨੁਮਾਇੰਦੇ ਵੀ ਸੁਰੱਖਿਅਤ ਨਹੀਂ ਹਨ । ਉਨ੍ਹਾਂ ਕਿਹਾ ਕਿ ਅੱਜ ਸੂਬੇ ਦੇ ਜ਼ਿਆਦਾਤਰ ਪੰਚ ਸਰਪੰਚ ਡਰ ਅਤੇ ਭੈਅ ਦੇ ਛਾਏ ਥੱਲੇ ਹਨ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅੱਜ ਪੰਚਾਂ-ਸਰਪੰਚਾਂ ਦੇ ਵਫ਼ਦਾਂ ਨੂੰ ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਤੱਕ ਸੁਰੱਖਿਆ ਬਾਰੇ ਪਹੁੰਚ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤ ਹੱਲੋਤਾਲੀ, ਨਰੈਣਗੜ ਛੰਨਾ, ਮਾਲੂ ਹੇੜੀ, ਸਰਾਣਾ, ਮੱਖੇਪੁਰ, ਨਲੀਨੀ, ਛਲੇੜੀ ਖੁਰਦ, ਤਾਣਾ, ਮੁਹੰਮਦੀਪਰ, ਛਲੇੜੀ ਕਲਾਂ, ਪੰਜੋਲੀ ਖੁਰਦ, ਅਮਰਗੜ, ਪੰਜੋਲੀ ਕਲਾਂ, ਨਲੀਨਾ ਖੁਰਦ, ਬਾਗੜੀਆਂ, ਗੁਣੀਆਂ ਮਾਜਰਾ, ਪਟਿਆਲਾ ਜਿਲੇ ਦੇ ਗ੍ਰਾਮ ਪੰਚਾਇਤ ਚਲੈਲਾ, ਲੱਗ, ਰੌਂਗਲਾ, ਨੰਦਪੁਰ ਕੇਸ਼ੋ ਅਤੇ ਐਸ.ਏ.ਐਸ ਨਗਰ ਜਿਲੇ ਦੀਆਂ ਮਛਲੀ ਕਲਾਂ, ਝੰਜੇੜੀ, ਸੁਵਾੜਾ ਕਲਾਂ, ਝੰਜੇੜੀ, ਸੁਵਾੜਾ, ਚੂਹੜ ਮਾਜਰਾ, ਪੱਤੋ ਆਦਿ ਪੰਚਾਇਤਾਂ ਨੇ ਪਟਿਆਲਾ, ਅੰਮ੍ਰਿਤਸਰ ਅਤੇ ਹੋਰ ਜ਼ਿਲਿਆਂ ‘ਚ ਸਰਪੰਚਾਂ ਦੀਆਂ ਹੋਈਆਂ ਹੱਤਿਆਵਾਂ ਅਤੇ ਪੰਚਾਇਤੀ ਨੁਮਾਇੰਦਿਆਂ ‘ਤੇ ਲੌਕਡਾਊਨ ਦੌਰਾਨ ਹੋਏ ਹਮਲਿਆਂ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੋਲ ਚੁਣੇ ਹੋਏ ਪੰਚਾਂ, ਸਰਪੰਚਾਂ ਅਤੇ ਸੰਮਤੀ ਮੈਂਬਰਾਂ ਦੀ ਸੁਰੱਖਿਆ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਅੱਜ ਮੁਖ ਮੰਤਰੀ ਨੂੰ ਸੂਬੇ ਅੰਦਰ ਅਮਨ ਅਤੇ ਕਨੂੰਨ ਦੀ ਸਥਿਤੀ ਨੂੰ ਮੁੜ ਸੁਰਜੀਤ ਕਾਰਨ ਦੀ ਲੋੜ ਹੈ ।

Share this Article
Leave a comment