ਬ੍ਰਿਟਿਸ਼ ਕੋਲੰਬੀਆ:- ਸੁਲਿਸਟਰ ਜਨਰਲ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਅਮਰੀਕਾ ਸਰਹੱਦ 30 ਦਿਨ ਲਈ ਹੋਰ ਬੰਦ ਰੱਖਣ ਦੇ ਫੈਸਲੇ ਦਾ ਉਹ ਪ੍ਰੋਵਿੰਸ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਨਾਲ ਲਗਾਤਾਰ ਇਸ ਮਸਲੇ ਨੂੰ ਲੈ ਕੇ ਗੱਲ ਹੁੰਦੀ ਹੈ ਅਤੇ ਅਮਰੀਕਾ ਸਮੇਤ ਕਿਸੇ ਵੀ ਮੁਲਕ ਤੋਂ ਬ੍ਰਿਟਿਸ਼ ਕੋਲੰਬੀਆ ਆਉਣ ਵਾਲੇ ਨੂੰ ਸੈਲਫ ਆਈਸੋਲੇਸ਼ਨ ਵਿੱਚ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਡਾ: ਬੌਨੀ ਹੈਨਰੀ ਦੀਆਂ ਹਦਾਇਤਾਂ ਹਨ ਕਿ ਲੋਕ ਘਰਾਂ ਵਿੱਚ ਹੀ ਰਹਿਣ ਇਸਦੀ ਜਿਆਦਾਤਰ ਲੋਕ ਪਾਲਣਾ ਵੀ ਕਰ ਰਹੇ ਹਨ ਅਤੇ ਲੋਕਾਂ ਨੂੰ ਹੈਲਥ ਅਧਿਕਾਰੀਆਂ ਦੀ ਹਦਾਇਤਾਂ ਦੀ ਪਾਲਣਾ ਵੀ ਕੀਤੀ ਜਾਂਦੀ ਹੈ। ਕਾਬਿਲੇਗੌਰ ਹੈ ਕਿ ਕੈਨੇਡਾ ਅਮਰੀਕਾ ਸਰਹੱਦ ਉਤੇ ਜਾਰੀ ਪਾਬੰਦੀਆਂ ਨੂੰ ਫੌਰੀ ਤੌਰ ਤੇ ਨਹੀਂ ਹਟਾਇਆ ਜਾ ਸਕਦਾ ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ-7 ਆਗੂਆਂ ਦੀ ਹੋਈ ਵੀਡੀਓ ਕਾਨਫ੍ਰੰਸ ਦੌਰਾਨ ਕੀਤਾ ਸੀ। ਜਸਟਿਨ ਟਰੂਡੋ ਨੇ ਇਸ ਗੱਲ ਨੂੰ ਲੈਕੇ ਚੱਲ ਰਹੇ ਵਿਚਾਰ ਵਟਾਂਦਰੇ ਦੌਰਾਨ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦੋਨੋਂ ਦੇਸ਼ ਇਸ ਮਸਲੇ ਦਾ ਹੱਲ ਜਲਦੀ ਹੀ ਲੱਭਣਗੇ ਅਤੇ ਸੁਚਾਰੂ ਕਦਮ ਚੁੱਕੇ ਜਾਣਗੇ ਤਾਂ ਜੋ ਦੋਨਾਂ ਦੇਸ਼ਾਂ ਦਰਮਿਆਨ ਘੱਟੋ-ਘੱਟ ਆਵਾਜਾਈ ਨੂੰ ਕਾਇਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਹੀ ਇਹ ਫੈਸਲਾ ਲਿਆ ਗਿਆ ਸੀ ਪਰ ਹਾਲੇ ਤੱਕ ਇਸ ਤੇ ਪੂਰਨ ਤੌਰ ਤੇ ਠੱਲ ਨਹੀਂ ਪਾਈ ਜਾ ਸਕੀ ਇਸ ਲਈ ਜਲਦਬਾਜ਼ੀ ਵਿਚ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ।