ਸੀਨੀਅਰ ਵਕੀਲ ਇੰਦਰਾ ਜੈ ਸਿੰਘ ਤੇ ਭੜਕੀ ਕੰਗਣਾ ਰਣੌਤ, ਦੇਖੋ ਕੀ ਕਿਹਾ

TeamGlobalPunjab
1 Min Read

ਨਿਊਜ਼ ਡੈਸਕ :ਪ੍ਰਸਿਧ ਅਦਾਕਾਰਾ ਕੰਗਣਾ ਰਣੌਤ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਆਪਣੀ ਬੇਬਾਕ ਰਾਇ ਦਿੰਦੇ ਹੀ ਰਹਿੰਦੇ ਹਨ। ਇਸੇ ਸਿਲਸਲੇ ਦੇ ਚਲਦਿਆਂ ਅੱਜ ਕੰਗਣਾ ਨੇ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾ ਕਿਹਾ ਕਿ ਇੰਦਰਾ ਜੈ ਸਿੰਘ ਜਿਹੀਆਂ ਔਰਤਾਂ ਹੀ ਅਜਿਹੇ ਬੁਰੇ ਵਿਅਕਤੀਆ ਨੂੰ ਜਨਮ ਦਿੰਦੀਆਂ ਹਨ। ਉਨ੍ਹਾ ਕਿਹਾ ਕਿ ਇਹੋ ਜਿਹੀਆਂ ਔਰਤਾਂ ਨੂੰ ਨਿਰਭਿਆ ਦੇ ਦੋਸ਼ੀਆਂ ਦੇ ਨਾਲ ਜੇਲ੍ਹ ਚ ਰੱਖਣਾ ਚਾਹੀਦਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਵਕੀਲ ਇੰਦਰਾ ਜੈ ਸਿੰਘ ਨੇ ਨਿਰਭਿਆ ਦੀ ਮਾ ਨੂੰ ਅਪੀਲ ਕੀਤੀ ਸੀ ਕਿ ਉਹ ਦੋੋੋੋਂਸੀਆ ਨੂੰ ਮਾਫ ਕਰ ਦੇਵੇ। ਇਸ ਤੋਂ ਗੁੁੱਸੇ ਚ ਆ ਕੇ ਹੀ ਕੰਗਣਾ ਨੇ ਇਹ ਬਿਆਨ ਦਿੱਤਾ ਹੈ।  ਇੰਦਰਾ ਜੈ ਸਿੰਘ ਨੇ ਕਿਹਾ ਸੀ ਕਿ, “ਉਹ ਆਸ਼ਾ ਦੇਵੀ (ਨਿਰਭਿਆ ਦੀ ਮਾ) ਦਾ ਦਰਦ ਪੂਰੀ ਤਰ੍ਹਾਂ ਸਮਝ ਸਕਦੇ ਹਨ ਪਰ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਸੋਨੀਆਂ ਗਾਂਧੀ ਵਾਂਗ ਜਿਨ੍ਹਾਂ ਨੇ ਨਲਿਨੀ ( ਰਾਜੀਵ ਗਾਂਧੀ ਦੀ ਹੱਤਿਆ ਦੀ ਦੋਸ਼ੀ) ਨੂੰ ਮਾਫ ਕਰ ਦਿੱਤਾ ਅਤੇ ਉਹ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਨਹੀਂ ਕਰ ਰਹੇ। ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ ਪਰ ਮੌਤ ਦੀ ਸਜ਼ਾ ਦੇ ਖਿਲਾਫ ਹਾਂ”

Share this Article
Leave a comment