ਨਿਊਜ਼ ਡੈਸਕ: ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਤੇ ਅਦਾਕਾਰਾ ਮੱਲਿਕਾ ਦੁਆ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਮੌਤ ਦੀ ਪੁਸ਼ਟੀ ਕੀਤੀ ਹੈ। ਵਿਨੋਦ ਦੁਆ ਦਾ ਅੰਤਿਮ ਸੰਸਕਾਰ ਲੋਧੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
ਮੱਲਿਕਾ ਨੇ ਆਪਣੀ ਪੋਸਟ ‘ਚ ਲਿਖਿਆ ਕਿ ਮੇਰੇ ਪਿਤਾ ਵਿਨੋਦ ਦੁਆ ਦਾ ਦੇਹਾਂਤ ਹੋ ਗਿਆ ਹੈ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੱਲਿਕਾ ਨੇ ਦੱਸਿਆ ਕਿ ਵਿਨੋਦ ਦੁਆ ਦਾ ਅੰਤਿਮ ਸੰਸਕਾਰ ਲੋਧੀ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ। ਮੱਲਿਕਾ ਦੁਆ ਨੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਸਾਡੇ ਨਿਡਰ ਅਤੇ ਅਸਾਧਾਰਨ ਸ਼ਖਸੀਅਤ ਦੇ ਮਾਲਕ ਪਿਤਾ ਵਿਨੋਦ ਦੁਆ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇੱਕ ਬੇਮਿਸਾਲ ਜ਼ਿੰਦਗੀ ਬਿਤਾਈ। ਦਿੱਲੀ ਦੀਆਂ ਸ਼ਰਨਾਰਥੀ ਕਾਲੋਨੀਆਂ ਤੋਂ 42 ਸਾਲਾਂ ਤੱਕ ਪੱਤਰਕਾਰਤਾ ਦੀ ਉੱਤਮਤਾ ਨੂੰ ਸਿਖਰ ਤੱਕ ਵਧਾਉਂਦੇ ਹੋਏ ਹਮੇਸ਼ਾ ਸੱਚ ਬੋਲਿਆ। ਉਹ ਹੁਣ ਸਾਡੀ ਮਾਂ ਤੇ ਆਪਣੀ ਪਿਆਰੀ ਪਤਨੀ ਚਿੰਨਾ ਦੇ ਨਾਲ ਸਵਰਗ ਵਿੱਚ ਹਨ, ਜਿਥੇ ਉਹ ਗਾਣਾ, ਖਾਣਾ, ਬਣਾਉਣਾ, ਸਫਰ ਕਰਨਾ ਇੱਕ-ਦੂਜੇ ਲਈ ਜਾਰੀ ਰੱਖਣਗੇ।
Senior journalist Vinod Dua passes away, confirms his daughter and actress Mallika Dua. His cremation will take place tomorrow, she posts.
(Pic Source: Vinod Dua Twitter account) pic.twitter.com/CmkSgOrWfP
— ANI (@ANI) December 4, 2021