ਸਿੱਧੂ ਦਾ ਸਰਕਾਰ ‘ਤੇ ਮੁੜ ਹਮਲਾ ,ਕਿਹਾ- ਵੋਟ ਦੇਖ ਕੇ ਪਾਉਣਾ, ਮਾੜੇ-ਮੋਟੇ ਲੌਲੀਪੌਲ ਵਿੱਚ ਨਾ ਫਸ ਜਾਣਾ

TeamGlobalPunjab
1 Min Read

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਜੰਗ ਜਾਰੀ ਹੈ ਅਤੇ ਸਿੱਧੂ ਚੰਨੀ ਉਪਰ ਤੰਜ ਕਸਣ ਵਿੱਚ ਕੋਈ ਮੌਕਾ ਨਹੀਂ ਛੱਡ ਰਹੇ। ਸਿੱਧੂ ਨੇ ਆਪਣੀ ਰਿਹਾਇਸ਼ ਬਾਹਰ ਦੋ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਟਾਫ ਨਰਸ ਕੋਰੋਨਾ ਯੋਧੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਐਂਤਕੀ ਵੋਟ ਦੇਖ ਕੇ ਪਾਉਣਾ ਮਾੜੇ-ਮੋਟੇ ਲੌਲੀਪੌਲ ਵਿੱਚ ਨਾ ਫਸ ਜਾਣਾ, ਵੋਟ ਪੰਜਾਬ ਨੂੰ ਪਾਉਣਾ।ਉਨ੍ਹਾਂ ਚੰਨੀ ਸਰਕਾਰ ‘ਤੇ ਸਿੱਧਾ ਹਮਲਾ ਕਰਦੇ ਕਿਹਾ, ”ਉਸ ਕੋਲ ਪਾਰਟੀ ਦੀ ਪਾਵਰ ਹੈ, ਐਡਮਿਨਿਸਟ੍ਰੇਸ਼ਨ ਦੀ ਨਹੀਂ। ਮੈਂ ਝੂਠੇ ਵਾਅਦੇ ਨਹੀਂ ਕਰਾਂਗਾ। ਚੋਣਾਂ ਤੋਂ ਪਹਿਲਾਂ ਲਾਲੀਪੌਪ ਵੰਡੇ ਜਾ ਰਹੇ ਹਨ। ਜੇਕਰ ਇਸ ਵਾਰੀ ਗਲਤੀ ਕਰ ਲਈ ਤਾਂ ਪੰਜਾਬ ਮੁੜ ਬਰਬਾਦ ਹੋ ਜਾਵੇਗਾ।”

ਸਿੱਧੂ ਨੇ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ, ਮੈਂ ਕੋਈ ਪੋਸਟ ਨਹੀਂ ਲਈ ਅਤੇ ਮੈਂ ਤੁਹਾਡੇ ਕਰਕੇ ਮੰਤਰਾਲਾ ਛੱਡਿਆ। ਇਸੇ ਕਰਕੇ ਛੱਡਿਆ ਕਿ ਤੁਸੀਂ ਜਾਗਰੂਕ ਹੋਵੋਂ। ਸਿੱਧੂ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਖਰਾਬ ਹੈ, ਪੰਜਾਬ ਇਕ ਬੰਦੇ ‘ਤੇ 870 ਰੁਪਏ ਖ਼ਰਚ ਕਰਦਾ ਹੈ, ਜਦੋਂ ਕਿ ਹਰਿਆਣਾ 6,000 ਰੁਪਏ ਖਰਚ ਕਰ ਰਿਹਾ।ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇ ਮੈਂ ਜਿਊਂਦਾ ਰਿਹਾ ਅਤੇ ਜੇ ਰੱਬ ਨੇ ਮੈਨੂੰ ਇਸੇ ਤਰੀਕੇ ਖੜ੍ਹਾ ਰੱਖਿਆ ਤਾਂ ਇਕ ਦਿਨ ਆਵੇਗਾ ਇਕ-ਇਕ ਬੰਦੇ ‘ਤੇ ਪੰਜਾਬ 15,000 ਰੁਪਏ ਖਰਚ ਕਰੇਗਾ।

Share This Article
Leave a Comment