ਸਿੱਧੂ ਦਾ ਦਿਹਾੜੀਦਾਰਾਂ ਲਈ ਵੱਡਾ ਐਲਾਨ, ਲੇਬਰ ਰੁਜ਼ਗਾਰ ਗਾਰੰਟੀ ਦਾ ਵਾਅਦਾ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵੋਜਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ‘ਚ ਕਿਹਾ  ਕਿ ਕਾਂਗਰਸ ਸ਼ਹਿਰੀ ਇਲਾਕਿਆਂ ਵਿੱਚ ਲੇਬਰ ਰੁਜ਼ਗਾਰ ਗਾਰੰਟੀ ਯੋਜਨਾ ਲਿਆਏਗੀ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਵਿੱਚ ਮਜ਼ਦੂਰਾਂ ਦੇ ਭਲੇ ਨੂੰ ਪਹਿਲ ਦੇਵਾਂਗੇ। ਹਰ ਮਜ਼ਦੂਰ ਨੂੰ BPL ਕਾਰਡ ਦੇਵਾਂਗੇ।

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਬਾਬੇ ਨਾਨਕ ਦਾ ਪੰਜਾਬ ਮਾਡਲ ਚਲਾਵਾਂਗੇ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਵਿੱਚ ਗਰੀਬ ਮਜ਼ਦੂਰਾਂ ਦੀ ਭਲਾਈ ਨੂੰ ਤਰਜੀਹ ਰਹੇਗੀ। ਲੇਬਰ ਨੂੰ ਸ਼ਹਿਰੀ ਇਲਾਕਿਆਂ ‘ਚ ਰੁਜ਼ਗਾਰ ਗਾਰੰਟੀ ਦੇਵਾਂਗੇ। ਅਨਸਕਿਲਡ ਲੇਬਰ ਲਈ ਮਾਡਲ ਲੈ ਕੇ ਆਵਾਂਗੇ।

Share This Article
Leave a Comment