ਸਿੱਖ ਸ਼ਰਧਾਲੂਆਂ ਦੇ ਮਾਮਲੇ ਤੇ ਭੜਕ ਉੱਠੇ ਸੁਖਬੀਰ, ਵੱਡੇ ਕਾਂਗਰਸੀ ਆਗੂ ਨੂੰ ਸੁਣਾਈਆਂ ਖਰੀਆਂ ਖਰੀਆਂ

TeamGlobalPunjab
1 Min Read

ਚੰਡੀਗੜ੍ਹ :ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਦੋ ਦਿਨਾਂ ਦਰਮਿਆਨ ਬੜੀ ਤੇੇਜ਼ੀ ਨਾਲ ਵਧ ਰਹੇ ਹਨ । ਇਸ ਲਈ ਹਜੂੂਰ ਸਾਹਿਬ ਤੋਂ ਆਈ ਸਿਖ ਸੰੰਗਤ ਨੂੰ ਜਿਮੇਵਾਰ ਠਹਿਰਾਇਆ ਜਾ ਰਿਹਾ ਹੈ । ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਖਤ ਰੁਖ ਅਖਤਿਆਰ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੋਰੋਨਾਵਾਇਰਸ ਫੈਲਾਉਣ ਲਈ ਸ਼ਰਧਾਵਾਨ ਸਿੱਖ ਸੰਗਤ ਨੂੰ ਜਿੰਮੇੇੇੇਵਾਰ ਠਹਿਰਾਉਣਾ ਗਲਤ ਹੈ ।

ਛੋੋਟੇ ਬਾਦਲ ਨੇ ਕਿਹਾ ਕਿ ਕੋਰੋਨਾਵਾਇਰਸ ਇੱਕ ਗਲੋਬਲ ਬੀਮਾਰੀ ਹੈ। ਉਨ੍ਹਾਂ ਦੋੋਸ਼ ਲਾਇਆ ਕਿ ਕਾਂਗਰਸੀ ਆਗੂ ਦਿਗਵਿਜੈ ਵਲੋੋਂ ਦਿਤੇ ਗਏ ਬਿਆਨ ਨਾਲ ਕੋਰੋਨਾਵਾਇਰਸ ਫੈਲਾਉਣ ਵਾਲਿਆਂ ਵਜੋਂ ਪੂਰੀ ਦੁਨੀਆਂ ਸਿਖਾਂ ਦੀ ਬਦਨਾਮੀ ਹੋੋਵੇਗੀ। ਸੁੁੁਖਬੀਰ ਨੇ ਕਾਂਗਰਸ ਪਾਰਟੀ ਨੂੰ ਸਿੱਖ ਵਿਰੋਧੀ ਗਰਦਾਨ ਦਿਤਾ ਉਹਨਾਂ ਕਿਹਾ ਕਿ ਇਸੇ ਮਾਨਸਿਕਤਾ ਨਾਲ ਕਾਂਗਰਸ ਨੇ ਇੱਕ ਵਾਰ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਪੂਰੀ ਦੁਨੀਆਂ ਅੰਦਰ ਨਫਰਤ ਦੇ ਪਾਤਰ ਬਣਾਇਆ ਸੀ।

Share this Article
Leave a comment