ਚੰਡੀਗੜ੍ਹ – ਪੰਜਾਬ ਚ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚਡ਼੍ਹਿਆ ਹੋਇਆ ਹੈ । ਇਸ ਸਭ ਦੇ ਵਿਚਕਾਰ ‘ਚੋਣਾਂ’ ਦੀ ਤਰੀਕ ਨੂੰ ਲੈ ਕੇ ਅੱਜ ਰਵਿਦਾਸ ਭਾਈਚਾਰੇ ਵੱਲੋਂ ਜਲੰਧਰ ਦੇ ਪੀਏਪੀ ਚੌਕ ਚ ਧਰਨਾ ਲਾਇਆ ਜਾ ਰਿਹਾ ਹੈ । ਇਸ ਧਰਨੇ ਚ ਮੰਗ ਕੀਤੀ ਜਾ ਰਹੀ ਹੈ ਕਿ ਚੋਣਾਂ ਦੀ ਤਾਰੀਕ 14 ਫ਼ਰਵਰੀ ਮੁਅੱਤਲ ਕਰਕੇ ਅੱਗੇ ਕਰ ਦਿੱਤੀ ਜਾਵੇ । ਹੁਣ ਇਸ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਅਹਿਮ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਵਿੱਚ ਚੋਣ ਦੀ ਤਰੀਕ ਬਦਲਣ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਣੀ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚੋਣਾਂ ਦਾ ਦਿਨ ਅਗਲੀਆਂ ਤਰੀਕਾਂ ਚ ਕਰ ਦਿੱਤਾ ਜਾਵੇ ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖਿਆ ਸੀ ਜਿਸ ਚ ਉਨ੍ਹਾਂ ਨੇ ਕਿਹਾ ਸੀ ਕਿ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਜੋ ਕਿ 16 ਫਰਵਰੀ ਨੂੰ ਮਨਾਇਆ ਜਾਣਾ ਹੈ ਉਸ ਦਿਨ ਪੰਜਾਬ ਤੋਂ ਵੱਡੀ ਗਿਣਤੀ ਚ ਇਹ ਸ਼ਰਧਾਲੂ 10 ਫਰਵਰੀ ਤੋੰ 16 ਫ਼ਰਵਰੀ ਤੱਕ ਬਨਾਰਸ ਜਾ ਕੇ ਮੱਥਾ ਟੇਕ । ਇਸ ਕਰਕੇ ਉਹ ਸਾਰੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ ਇਸ ਕਰਕੇ ਵੋਟਾਂ ਦੀ ਤਰੀਕ ਮੌਕੇ ਪਾ ਦਿੱਤਾ ਜਾਵੇ । ਭਾਰਤੀ ਜਨਤਾ ਪਾਰਟੀ , ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਪੰਜਾਬ ਲੋਕ ਕਾਂਗਰਸ ਨੇ ਵੀ ਇਸ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਪੱਤਰ ਲਿਖੇ ਹਨ ।
ਜੇਕਰ ਚੋਣਾਂ ਦੀ ਤਰੀਕ ਚ ਕੋਈ ਤਬਦੀਲੀ ਆਉਂਦੀ ਹੈ ਤਾਂ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ ਕਰਨ ਮੈਂ ਕਾਗਜ਼ ਵਾਪਸ ਲੈਣ ਤੱਕ ਦੀ ਪ੍ਰਕਿਰਿਆ ਦੀਆਂ ਤਰੀਕਾਂ ਵਿੱਚ ਵੀ ਤਬਦੀਲੀ ਹੋ ਸਕਦੀ ਹੈ।