ਫਗਵਾੜਾ: ਫਗਵਾੜਾ (ਪੰਜਾਬ) ਵਿਖੇ 2022 ਦੀ ਹੋਈ ਪਹਿਲੀ ਰੈਲੀ ਵਿਚ ਪੰਜਾਬ ਕਾਂਗਰਸ ਪ੍ਰਧਾਨ ਦੇ ਸਮਰਥਨ ਵਿੱਚ ਭਾਰੀ ਗਿਣਤੀ ਵਿੱਚ ਇਕੱਠ ਹੋਇਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਫਗਵਾੜਾ ਦੇ ਲੋਕਾਂ ਨੂੰ ਉਸ ਬਦਲਦੇ ਪੰਜਾਬ ਤੋਂ ਜਾਣੂ ਕਰਵਾਇਆ ਜੋ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦਾ ਹੈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਸਮਰਥਕਾਂ ਦੀ ਮੌਜੂਦਗੀ ਵੀ ਦੇਖੀ ਗਈ ਆਮ ਤੌਰ ‘ਤੇ ਸਿਆਸੀ ਰੈਲੀਆਂ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ, ਇਹ ਪੰਜਾਬੀ ਸਮਾਜ ਵਿੱਚ ਔਰਤਾਂ ਦੀ ਬਦਲਦੀ ਅਤੇ ਸਸ਼ਕਤ ਭੂਮਿਕਾ ਦਾ ਪ੍ਰਣਾਮ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਪਿਛਲੇ ਇੱਕ ਦਹਾਕੇ ਵਿੱਚ ਐਨ.ਡੀ.ਏ. ਸਰਕਾਰ ਦੁਆਰਾ ਬੁਨਿਆਦੀ ਵਸਤੂਆਂ ਦੀ ਕੀਤੀ ਗਈ ਮਹਿੰਗਾਈ ਬੇਬੁਨਿਆਦ ਤੇ ਅਨੁਚਿਤ ਹੈ ਅਤੇ ਇਸਨੇ ਆਮ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। 2014 ਵਿੱਚ ਡੀਜ਼ਲ ਦੀ ਕੀਮਤ 50/- ਰੁਪਏ ਸੀ ਅਤੇ 2022 ਵਿੱਚ ਇਹ ਵਧ ਕੇ 95/- ਰੁਪਏ ਤੱਕ ਪਹੁੰਚ ਗਈ, ਜਦੋਂ ਕਿ 2014 ਵਿੱਚ ਪੈਟਰੋਲ ਦੀ ਕੀਮਤ 66/- ਰੁਪਏ ਸੀ ਜੋ 2022 ਵਿੱਚ 110 ਰੁਪਏ ਤੱਕ ਪਹੁੰਚ ਗਈ ਹੈ। ਐਨ.ਡੀ.ਏ. ਸਰਕਾਰ ਤੇਲ ਕੀਮਤਾਂ ਦੇ ਬੇਤਹਾਸ਼ਾ ਵਾਧੇ ਨੂੰ ਜਾਇਜ਼ ਠਹਿਰਾਉਣ ਵਿੱਚ ਅਸਫ਼ਲ ਰਹੀ ਹੈ ਕਿਉਂਕਿ ਤੇਲ ਖ੍ਰੀਦਿਆ ਬਹੁਤ ਘੱਟ ਦਰਾਂ ’ਤੇ ਜਾ ਰਿਹਾ ਹੈ। ਯੂ.ਪੀ.ਏ. ਸਰਕਾਰ ਸੀ ਕਿ ਸਸਤਾ ਈਂਧਨ ਮੁਹੱਈਆ ਕਰਵਾ ਸਕੀ ਜਦਕਿ ਐਨ.ਡੀ.ਏ. ਸਰਕਾਰ ਸਮਾਜ ਦੀਆਂ ਬੁਨਿਆਦੀ ਲੋੜਾਂ ਉੱਤੇ ਬੇਲੋੜੇ ਟੈਕਸ ਵਸੂਲ ਰਹੀ ਹੈ, ਇਸ ਦੀ ਕੋਈ ਵਿਆਖਿਆ ਨਹੀਂ ਹੈ।
ਇਸੇ ਤਰ੍ਹਾਂ ਖਾਣ ਵਾਲੇ ਤੇਲ ਜਿਵੇਂ ਕਿ ਮੂੰਗਫਲੀ ਦਾ ਤੇਲ, ਵਨਸਪਤੀ ਤੇਲ, ਸੋਇਆ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ 10 ਸਾਲਾਂ ਵਿੱਚ 300 ਗੁਣਾ ਵਾਧਾ ਹੋਇਆ ਹੈ, ਇਹ ਸਭ ਸ. ਨਵਜੋਤ ਸਿੰਘ ਸਿੱਧੂ ਵੱਲੋਂ ਉਲੀਕੇ ਗਏ ‘ਪੰਜਾਬ ਮਾਡਲ’ ਨੂੰ ਲਾਗੂ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਹੈ। ਸਮੇਂ ਦੀ ਲੋੜ ਹੈ ਕਿ ਕਿਸਾਨਾਂ ਨੂੰ ਖੇਤੀ ਉਪਜਾਂ ਲਈ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਇਆ ਜਾਵੇ ਜਿਵੇਂ ਕਿ ‘ਪੰਜਾਬ ਮਾਡਲ’ ਵਿਚ ਇਸ ਨੂੰ ਕਲਪਿਆ ਗਿਆ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਪੰਜਾਬ ਮਾਡਲ’ ਨੂੰ ਹਰ ਪੱਖੋਂ ਅਧਿਐਨ ਕਰਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਉਨ੍ਹਾਂ ਨੇ ਇਸ ਤੱਥ ਨੂੰ ਵੀ ਧਿਆਨ ਵਿਚ ਰੱਖਿਆ ਹੈ ਕਿ ਪੰਜਾਬ ਦੀ ਵੱਡੀ ਆਬਾਦੀ ਐਨ.ਆਰ.ਆਈ ਹਨ ਅਤੇ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਨਾਗਰਿਕਾਂ ਵੱਜੋਂ ਹੀ ਗਿਣਿਆ ਜਾਵੇ ਅਤੇ ਉਨ੍ਹਾਂ ਦੀ ਕਦਰ ਕੀਤੀ ਜਾਵੇ। ਉਨ੍ਹਾਂ ਤਜਵੀਜ਼ ਦਿੱਤੀ ਕਿ ਪਰਵਾਸੀ ਪੰਜਾਬੀਆਂ ਲਈ ਇੱਕ ਸਿੰਗਲ ਵਿੰਡੋ ਕਲੀਅਰੈਂਸ ਪੋਰਟਲ ਬਣਾਇਆ ਜਾਵੇਗਾ ਜਿਸ ਵਿੱਚ ਦੇਰੀ, ਪਰੇਸ਼ਾਨੀ ਅਤੇ ਬੇਲੋੜੀ ਖੱਜਲ-ਖੁਆਰੀ ਨੂੰ ਖਤਮ ਕਰਕੇ, ਜਾਇਦਾਦ ਅਤੇ ਜ਼ਮੀਨ ਨਾਲ ਸਬੰਧਤ ਉਨ੍ਹਾਂ ਦੇ ਕੰਮ ਆਰਾਮਦਾਰੀ ਨਾਲ ਕਰਵਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ, ਪੰਜਾਬ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ‘ਪੰਜਾਬ ਮਾਡਲ’ ਕਾਰੋਬਾਰ ਸਥਾਪਤ ਕਰਨ ਨੂੰ ਪ੍ਰੇਰਿਤ ਕਰਨ ਲਈ ਦੀ ਸੌਖੀ ਪ੍ਰਣਾਲੀ ਮੁਹੱਈਆ ਕਰਵਾਏਗਾ।
ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਡਾ ਇੱਕ ਦਲਿਤ ਆਗੂ ਕੁਸ਼ਲਤਾ ਨਾਲ ਪੰਜਾਬ ਦੀ ਅਗਵਾਈ ਕਰ ਰਿਹਾ ਹੈ। ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਨੂਮ ਇੱਕ ਉੱਦਮੀ ਸੂਬਾ ਬਨਣ ਦਾ ਰਾਹ ਪੱਧਰਾ ਕੀਤਾ ਹੈ ਅਤੇ ਸਿਸਟਮ ਵਿੱਚ ਸਭ ਲਈ ਬਰਾਬਰੀ ਦੀ ਆਸ ਪੈਦਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਂ ਹੈ ਕਿ ਦਲਿਤ ਸਮਾਜ ਵਿੱਚ ਬਾਲ ਮੌਤ ਦਰ ਨਾਲ ਨਜਿੱਠਿਆ ਜਾਵੇ ਕਿਉਂਕਿ ਬੱਚੇ ਸੂਬੇ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾਣਾ ਚਾਹੀਦਾ ਹੈ। ਦਲਿਤ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਭਾਜਪਾ ਦੀ ਨੀਤੀ ਬਾਰੇ ਸਵਾਲ ਪੁੱਛਣਾ ਜ਼ਰੂਰੀ ਹੈ, ਕਿ ਜੋ ਫੰਡ ਲੋਕਾਂ ਨੂੰ ਵੰਡੇ ਜਾਣੇ ਸਨ ਉਹ ਕਿੱਥੇ ਹਨ ? ਅਤੇ ਅਜੇ ਤੱਕ ਵੀ 3-4 ਸਾਲਾਂ ਦੀ ਦੇਰੀ ਨਾਲ ਇਹ ਲਾਭ ਸਹੀ ਲੋਕਾਂ ਤੱਕ ਪਹੁੰਚਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ।
ਅੱਗੇ ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਮੁੱਦੇ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪੂਰੇ ਪੰਜਾਬ ਲਈ ਚਿੰਤਾ ਦਾ ਕੇਂਦਰ ਬਣੇ ਹੋਏ ਹਨ। ਅਕਾਲੀਆਂ ਅਤੇ ਐਨ.ਡੀ.ਏ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ, ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਜਾਅਲੀ ਵਜ਼ੀਫ਼ਿਆਂ, ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨਾਂ ਦੇ ਗ਼ੈਰ-ਕਾਨੂੰਨੀ ਧੰਦੇ ਨਾਲ ਸਮਾਜ ਅਤੇ ਸੂਬੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ, ਹੁਣ ਸਿਸਟਮ ਨੂੰ ਚੁਣੌਤੀ ਦੇਣ ਅਤੇ ਇਸ ਸੰਕਟ ਵਿੱਚੋਂ ਉੱਠ ਕੇ ਹਰ ਬੱਚੇ ਨੂੰ ਸਿੱਖਿਆ ਦਾ ਹੱਕ ਦਿਵਾਉਣ ਅਤੇ ਪੰਜਾਬ ਦਾ ਭਵਿੱਖ ਬਨਾਉਣ ਦਾ ਸਮਾਂ ਆ ਗਿਆ ਹੈ।
ਅਖੀਰ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਿਧਾਂਤ ਅਤੇ ਇਸ ਦੇ ਮੁਖੀ, ਸ੍ਰੀ ਰਾਹੁਲ ਗਾਂਧੀ ਦੀ ਜੜ੍ਹ “ਸੱਚ, ਸਦਭਾਵਨਾ ਅਤੇ ਨਿਰਭੈਅਤਾ” ਵਿੱਚ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਦ੍ਰਿਸ਼ਟੀਕੋਣ ਨਾਲ ਬਿਨਾਂ ਕਿਸੇ ਡਰ ਦੇ ਅੱਗੇ ਵਧੀਏ ਅਤੇ ਭ੍ਰਿਸ਼ਟ ਕੇਂਦਰ ਸਰਕਾਰ ਦੇ ਭ੍ਰਿਸ਼ਟ ਪ੍ਰਸ਼ਾਸਨ ਸਾਹਮਣੇ ਆਪਣੀ ਨੈਤਿਕਤਾ ਨਾਲ ਸਮਝੌਤਾ ਨਾ ਕਰੀਏ।