ਸਾਲਾਂ ਤੋਂ ਕੋਮਾਂ ‘ਚ ਪਈ ਮਾਂ ਨੇ ਜਦੋਂ ਸੁਣੀ ਆਪਣੇ ਪੁੱਤਰ ਦੀ ਅਵਾਜ਼, ਫਿਰ ਹੋਇਆ ਕੁਝ ਅਜਿਹਾ ਕਿ ਸਾਰੇ ਰਹਿ ਗਏ ਹੈਰਾਨ

TeamGlobalPunjab
2 Min Read

ਸੰਯੁਕਤ ਅਰਬ ਅਮੀਰਾਤ ‘ਚ 27 ਸਾਲਾਂ ਤੋਂ ਕੋਮਾਂ ‘ਚ ਪਈ ਇੱਕ ਔਰਤ ਦੇ ਮੁੜ ਹੋਸ਼ ‘ਚ ਆਉਣ ਦੀ ਗੱਲ ਸਾਹਮਣੇ ਆ ਰਹੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਔਰਤ ਆਪਣੇ ਪੁੱਤਰ ਦੀ ਅਵਾਜ਼ ਸੁਣਨ ਕੇ ਹੋਸ਼ ‘ਚ ਆਈ ਹੈ। ਮੁਨੀਰਾ ਅਬਦੁੱਲਾ ਨਾਮ ਦੀ ਇਹ ਔਰਤ ਜਦੋਂ 32 ਸਾਲ ਦੀ ਸੀ ਤਾਂ ਇੱਕ ਸੜਕ ਹਾਦਸੇ ਦੌਰਾਨ ਉਸ ਦੀ ਸਕੂਲ ਬੱਸ ਨਾਲ ਟੱਕਰ ਹੋ ਗਈ ਸੀ ਅਤੇ ਜਿਸ ਤੋਂ ਬਾਅਦ ਇਹ ਔਰਤ ਕੋਮਾਂ ‘ਚ ਚਲੀ ਗਈ ਸੀ।

ਦੱਸ ਦਈਏ ਕਿ ਜਿਸ ਸਮੇਂ ਮੁਨੀਰਾ ਨਾਲ ਇਹ ਹਾਦਸਾ ਵਾਪਰਿਆ ਸੀ, ਤਾਂ ਉਸ ਸਮੇਂ ਮਨੀਰਾ ਦੇ ਨਾਲ ਉਸ ਦਾ 4 ਸਾਲਾਂ ਦਾ ਪੁੱਤਰ ਵੀ ਸੀ ਅਤੇ ਉਸ ਨੂੰ ਬਚਾਂਉਦੇ ਬਚਾਂਉਦੇ ਹੀ ਉਹ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਗਈ ਸੀ। ਇਹ ਘਟਨਾ 1991 ਦੀ ਸੀ ਉਸ ਤੋਂ ਬਾਅਦ ਮੁਨੀਰਾ ਦਾ ਕਾਫੀ ਇਲਾਜ ਕਰਵਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ ਸੀ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਨੀਰਾ ਨੂੰ ਇਲਾਜ ਲਈ ਲੰਦਨ ਵੀ ਲਜਾਇਆ ਗਿਆ ਸੀ, ਪਰ ਕੋਈ ਫਾਇਦਾ ਨਾ ਹੋਣ ਕਾਰਨ ਮੁੜ ਵਾਪਸ ਅਮੀਰਾਤ ਲਿਆਂਦਾ ਗਿਆ ਸੀ। 2017 ‘ਚ ਸ਼ਾਹ-ਸ਼ੇਖ-ਮੋਹੰਮਦ-ਬਿਨ-ਜ਼ਾਏਦ ਨਾਮ ਦੇ ਇੱਕ ਵਿਅਕਤੀ ਨੂੰ ਇਸ ਘਟਨਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਆਰਥਿਕ ਮਦਦ ਦੇ ਕੇ ਜਰਮਨੀ ਇਲਾਜ ਲਈ ਭੇਜਿਆ ਜਿੱਥੇ ਜਰਮਨੀ ਡਾਕਟਰਾਂ ਨੇ ਮੁਨੀਰਾ ਦੀਆਂ ਮਾਸਪੇਸ਼ੀਆਂ ਦਾ ਆਪਰੇਸ਼ਨ ਕੀਤਾ।

ਇਸ ਤੋਂ ਬਾਅਦ ਮੁਨੀਰਾ ਦੀ ਹਾਲਤ ‘ਚ ਕੁਝ ਸੁਧਾਰ ਹੋਇਆ। ਇਸ ਆਪ੍ਰੇਸ਼ਨ ਤੋਂ ਬਾਅਦ ਜਦੋਂ ਉਸ ਦਾ ਪੁੱਤਰ ਮੁਨੀਰਾ ਦੇ ਕਮਰੇ ‘ਚ ਆਇਆ ਤਾਂ ਉਸ ਦੇ ਬੋਲ ਸੁਣ ਕੇ ਮੁਨੀਰਾ ਨੂੰ ਹੋਸ਼ ਆ ਗਿਆ। ਇਹ ਦੇਖ ਕੇ ਸਾਰੇ ਹੀ ਹੈਰਾਨ ਰਹਿ ਗਏ। ਇਸ ਉਪਰੰਤ ਮੁਨੀਰਾ ਦੀ ਹਾਲਤ ਲਗਾਤਾਰ ਸੁਧਰਦੀ ਗਈ।

Share this Article
Leave a comment