ਸਾਬਕਾ ਕ੍ਰਿਕਟਰ ਗੌਤਮ ਗੰਭੀਰ ਬੀਜੇਪੀ ‘ਚ ਹੋਏ ਸ਼ਾਮਲ

Global Team
1 Min Read

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਬੀਜੇਪੀ ‘ਚ ਸ਼ਾਮਿਲ ਹੋ ਗਏ ਹਨ ਪਿਛਲੇ ਕੁੱਝ ਦਿਨਾਂ ਤੋਂ ਇਸ ਨੂੰ ਲੈ ਕੇ ਚਰਚਾ ਵੀ ਚੱਲ ਰਹੀ ਸੀ। ਅੱਜ ਦਿੱਲੀ ਵਿੱਚ ਹੋਏ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਬੀਜੇਪੀ ‘ਚ ਸ਼ਾਮਲ ਕਰ ਲਿਆ ਗਿਆ। ਇਸ ਮੌਕੇ ‘ਤੇ ਗੰਭੀਰ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਉਹ ਬੀਜੇਪੀ ‘ਚ ਸ਼ਾਮਿਲ ਹੋਏ ਹਨ।

ਗੰਭੀਰ ਨੇ ਇਸ ਮੌਕੇ ‘ਤੇ ਕਿਹਾ, ਮੈਂ ਬੀਜੇਪੀ ‘ਚ ਸ਼ਾਮਿਲ ਹੋ ਗਿਆ ਹਾਂ। ਮੈਨੂੰ ਭਰੋਸਾ ਹੈ ਕਿ ਮੈਂ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗਾ। ਪੀਐੱਮ ਦੇ ਵਿਜ਼ਨ ਤੋਂ ਪ੍ਰਭਾਵਿਤ ਹੋਕੇ ਬੀਜੇਪੀ ‘ਚ ਸ਼ਾਮਲ ਹੋਇਆ ਦੇਸ਼ ਲਈ ਕੁਝ ਕਰਨ ਦਾ ਮੌਕਾ ਦੇਣ ਲਈ ਪਾਰਟੀ ਦਾ ਧੰਨਵਾਦ।

ਪਿਛਲੇ ਸਾਲ ਗੰਭੀਰ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਇੱਕ ਅਜਿਹੇ ਕ੍ਰਿਕਟਰ ਹਨ ਜੋ ਆਪਣੀ ਬੇਬਾਕ ਰਾਏ ਲਈ ਜਾਣੇ ਜਾਂਦੇ ਹਨ। ਖਾਸ ਕਰ ਦੇਸ਼ ਵਿੱਚ ਅੱਤਵਾਦ ਖਿਲਾਫ ਗੰਭੀਰ ਨੇ ਹਮੇਸ਼ਾ ਆਪਣੀ ਗੱਲ ਰੱਖੀ ਹੈ।

Share This Article
Leave a Comment