ਫਾਜ਼ਿਲਕਾ: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਫਾਜ਼ਿਲਕਾ ਸੈਕਟਰ ਵਿੱਚ ਤੈਨਾਤ 181 ਬਟਾਲੀਅਨ ਦੇ ਚਾਰ ਜਵਾਨਾਂ ਨੂੰ ਅਚਾਨਕ ਬਿਜਲੀ ਦੇ ਕਰੰਟ ਦੀ ਚਪੇਟ ਚ ਆ ਗਏ। ਇਸ ਹਾਦਸੇ ਵਿੱਚ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਝੁਲਸ ਗਏ ।
ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਬਲ ਦੇ ਤਿੰਨ ਜਵਾਨ ਸਰਹੱਦ ਦੇ ਨੇੜੇ ਕੰਡਿਆਲੀ ਤਾਰ ਦੇ ਕੋਲ ਫਲੱਡ ਲਾਈਟਾਂ ਨੂੰ ਠੀਕ ਕਰ ਰਹੇ ਸਨ।
ਇਸ ਦੌਰਾਨ ਖੇਤ ਵਿੱਚ ਜਾਂਦੀ ਬਿਜਲੀ ਦੀ ਇੱਕ ਤਾਰ ਨਾਲ ਚਾਰੇ ਜਵਾਨਾਂ ਨੂੰ ਜ਼ੋਰਦਾਰ ਕਰੰਟ ਲੱਗ ਗਿਆ। ਮੌਕੇ ਉੱਤੇ ਮੌਜੂਦ ਹੋਰ ਜਵਾਨਾਂ ਨੇ ਚਾਰੇ ਝੁਲਸੇ ਹੋਏ ਜਵਾਨਾਂ ਨੂੰ ਫਾਜ਼ਿਲਕਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਤਿੰਨ ਹੋਰ ਹਸਪਤਾਲ ਵਿੱਚ ਭਰਤੀ ਹਨ।
ਮ੍ਰਿਤਕ ਜਵਾਨ ਦੀ ਪਹਿਚਾਣ ਹੈੱਡ ਕਾਂਸਟੇਬਲ ਰਾਮਸੇਵਕ ਵਾਸੀ ਏਟਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਝੁਲਸੇ ਹੋਏ ਜਵਾਨਾਂ ਦੀ ਪਹਿਚਾਣ ਸਵਪਨ ਸਿੰਘ, ਨਜਰ ਅੰਸਾਰੀ ਅਤੇ ਸੁਭਾਸ਼ ਦੇ ਰੂਪ ਵਿੱਚ ਹੋਈ ਹੈ ।