ਸਰਕਾਰ ਦਾ ਐਲਾਨ ਇਨ੍ਹਾਂ ਪੰਜ ਚੀਜਾਂ ਲਈ ਨਹੀਂ ਕੱਟਿਆ ਜਾਵੇਗਾ ਚਲਾਨ

TeamGlobalPunjab
2 Min Read

ਦੇਸ਼ ‘ਚ ਨਵਾਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਾਅਦ, ਭਾਰੀ ਭਰਕਮ ਚਲਾਨਾਂ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹਨ। ਇਸ ਸਮੇਂ ਦੌਰਾਨ, ਕਈ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ ਕਿ ਅੱਧੀਬਾਂਹ ਦੀ ਕਮੀਜ਼ ਤੇ ਲੁੰਗੀ ਜਾਂ ਬਨੈਣ ਪਾ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਹੁਣ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕਾਂ ਨੂੰ ਅਫਵਾਹਾਂ ਬਾਰੇ ਅਲਰਟ ਕਰ ਦਿੱਤਾ ਹੈ।

ਕੇਂਦਰੀ ਮੰਤਰੀ ਗਡਕਰੀ ਦੇ ਦਫਤਰ ਦੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ‘ਚ ਲਿਖਿਆ ਗਿਆ ਹੈ ਕਿ ਅਫਵਾਹਾਂ ਤੋਂ ਬਚੋ …! ਨਵੇਂ ਮੋਟਰ ਵਾਹਨ ਐਕਟ ‘ਚ ਅੱਧੀ ਬਾਹਾਂ ਵਾਲੀਆਂ ਕਮੀਜ਼ਾਂ ‘ਚ ਡਰਾਈਵਿੰਗ ਕਰਨ ਅਤੇ ਲੂੰਗੀ ਬਨੈਣ ‘ਚ ਵਾਹਨ ਚਲਾਉਣ ਦਾ ਚਲਾਨ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਟਵੀਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਕਾਰ ‘ਚ ਵਾਧੂ ਬੱਲਬ ਰੱਖਣ, ਵਾਹਨ ਦਾ ਸ਼ੀਸ਼ਾ ਗੰਦਾ ਹੈ ਤੇ ਚੱਪਲਾਂ ਨਾਲ ਵਾਹਨ ਚਲਾਉਂਦੇ ਸਮੇਂ ਚਲਾਨ ਕੱਟਣ ਦਾ ਕੋਈ ਕਾਨੂੰਨ ਨਹੀਂ ਹੈ।

ਇਸ ਤੋਂ ਪਹਿਲਾਂ, ਨਿਤਿਨ ਗਡਕਰੀ ਨੇ ਚਲਾਨ ਸੰਬੰਧੀ ਅਫਵਾਹਾਂ ਤੇ ਵਹਿਮ ਫੈਲਾਉਣ ‘ਤੇ ਕੁਝ ਪੱਤਰਕਾਰਾਂ ਨੂੰ ਵੀ ਘੇਰਿਆ ਸੀ। ਗਡਕਰੀ ਨੇ ਟਵੀਟ ਕੀਤਾ ਸੀ, ‘ਮੈਨੂੰ ਅਫਸੋਸ ਹੈ, ਅੱਜ ਫਿਰ ਸਾਡੇ ਮੀਡੀਆ ਦੇ ਕੁਝ ਦੋਸਤਾਂ ਨੇ ਸੜ੍ਹਕ ਸੁਰੱਖਿਆ ਕਾਨੂੰਨ ਵਰਗੇ ਗੰਭੀਰ ਵਿਸ਼ੇ ਦਾ ਮਜ਼ਾਕ ਉਡਾਇਆ ਹੈ। ਮੇਰੀ ਸਭ ਨੂੰ ਬੇਨਤੀ ਹੈ ਕਿ ਲੋਕਾਂ ਦੇ ਜੀਵਨ ਨਾਲ ਜੁੜ੍ਹੇ ਅਜਿਹੇ ਗੰਭੀਰ ਮੁੱਦੇ ‘ਤੇ ਗਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਭਟਕਾਇਆ ਨਾ ਜਾਵੇ।

Share This Article
Leave a Comment