ਸ਼ਕਰਕੰਦੀ ਖਾਣ ਨਾਲ ਮਿਲਣਗੇ ਇਹ ਜ਼ਬਰਦਸਤ ਫ਼ਾਇਦੇ

TeamGlobalPunjab
3 Min Read

ਨਿਊਜ਼ ਡੈਸਕ: ਸਰਦੀਆਂ ਦੇ ਮੌਸਮ ‘ਚ ਸ਼ਕਰਕੰਦੀ ਖਾਸ ਤੌਰ ‘ਤੇ ਮਿਲਦੀ ਹੈ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ‘ਚ ਸਾਰੇ ਜ਼ਰੂਰੀ ਤੱਤ, ਐਂਟੀ-ਆਕਸੀਡੈਂਟ ਗੁਣ ਆਦਿ ਮੌਜੂਦ ਹੁੰਦੇ ਹਨ। ਸ਼ਕਰਕੰਦੀ ਨੂੰ ਮਿੱਠੇ ਆਲੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਵਿੱਚ ਊਰਜਾ ਦਾ ਭੰਡਾਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ-ਨਾਲ ਦਿਲ ਅਤੇ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ। ਆਓ ਅੱਜ ਜਾਣਦੇ ਹਾਂ ਸ਼ਕਰਕੰਦੀ ਖਾਣ ਦੇ ਫਾਇਦੇ…

 ਸ਼ਕਰਕੰਦੀ ਵਿੱਚ ਮੱਧਮ ਮਾਤਰਾ ਵਿੱਚ ਕੈਲੋਰੀ ਅਤੇ ਸਟਾਰਚ ਹੁੰਦੇ ਹਨ। ਇਸ ਦੇ ਨਾਲ ਹੀ ਇਸ ‘ਚ ਸੈਚੂਰੇਟਿਡ ਫੈਟ ਅਤੇ ਕੋਲੈਸਟ੍ਰਾਲ ਦੀ ਮਾਤਰਾ ਨਾਮੁਮਕਿਨ ਰਹਿੰਦੀ ਹੈ।ਇਹ ਫਾਈਬਰ, ਐਂਟੀ-ਆਕਸੀਡੈਂਟ ਅਤੇ ਵਿਟਾਮਿਨ   ਨਾਲ ਭਰਪੂਰ ਹੁੰਦਾ ਹੈ।

ਸ਼ਕਰਕੰਦੀ ਵਿੱਚ ਵਿਟਾਮਿਨ ਬੀ6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਹੋਮੋਸੀਸਟੀਨ ਨਾਮਕ ਅਮੀਨੋ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਸ਼ਕਰਕੰਦੀ ‘ਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਸਮੱਸਿਆ ਦੇ ਇਸ ਨੂੰ ਖਾ ਸਕਦੇ ਹਨ।

- Advertisement -

ਸ਼ਕਰਕੰਦੀ ‘ਚ ਪੋਟਾਸ਼ੀਅਮ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਦਿਲ ਸੰਬੰਧੀ  ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਖਾਸ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਸ਼ਕਰਕੰਦੀ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ। ਇਹ ਵਿਟਾਮਿਨ ਦੰਦਾਂ, ਹੱਡੀਆਂ, ਚਮੜੀ ਅਤੇ ਨਸਾਂ ਦੇ ਵਿਕਾਸ ਅਤੇ ਮਜ਼ਬੂਤੀ ਲਈ ਜ਼ਰੂਰੀ ਹੈ।

ਸ਼ਕਰਕੰਦੀ ‘ਚ ਆਇਰਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੁੰਦੀ ਹੈ। ਬਲੱਡ ਸੈੱਲ ਵਧੀਆ ਤਰੀਕੇ ਨਾਲ ਪੈਦਾ ਹੁੰਦੇ ਹਨ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਇਸ ‘ਚ ਫਾਈਬਰ ਜ਼ਿਆਦਾ ਹੋਣ ਕਾਰਨ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਖਾਸ ਤੌਰ ‘ਤੇ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਇਸ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ। ਅਜਿਹੇ ‘ਚ ਥਕਾਵਟ, ਕਮਜ਼ੋਰੀ ਦੀ ਸਮੱਸਿਆ ਦੂਰ ਰਹਿੰਦੀ ਹੈ।

- Advertisement -

Share this Article
Leave a comment