ਲੰਡਨ: ਵੱਡੇ ਕਾਰੋਬਾਰੀ ਵਿਜੇ ਮਾਲਿਆ ਨੂੰ ਬ੍ਰਿਟੇਨ ਦੀ ਅਦਾਲਤ ਵਲੋਂ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਹਾਈ ਕੋਰਟ ਨੇ ਸੁਪਰੀਮ ਕੋਰਟ ਜਾਣ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ, ਮਾਲਿਆ ਦੇ ਲਗਭਗ ਸਾਰੇ ਕਨੂੰਨੀ ਰਸਤੇ ਬੰਦ ਹੋ ਗਏ ਹਨ। ਹੁਣ ਲਗਭਗ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਉਸਨੂੰ ਭਾਰਤ ਆਉਣਾ ਪਏਗਾ।
ਦਸ ਦੇਈਏ ਕਿ ਭਾਰਤ-ਯੂਕੇ ਹਵਾਲਗੀ ਸੰਧੀ ਦੇ ਤਹਿਤ ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਹੁਣ ਵਿਜੇ ਮਾਲਿਆ ਨੂੰ 28 ਦਿਨਾਂ ਦੇ ਅੰਦਰ ਭਾਰਤ ਹਵਾਲਗੀ ਕਰਨ ਦੇ ਅਦਾਲਤ ਦੇ ਆਦੇਸ਼ ਨੂੰ ਅੰਤਮ ਰੂਪ ਦੇ ਸਕਦੇ ਹਨ। ਦਸਣਯੋਗ ਹੈ ਕਿ 64 ਸਾਲਾ ਮਾਲਿਆ ‘ਤੇ 9,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ।