ਚੰਡੀਗੜ੍ਹ : ਲੌਕ ਡਾਉਣ ਦਰਮਿਆਨ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ । ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਸ਼ਮੀਰ ਦੇ ਸ੍ਰੀਨਗਰ ਇਲਾਕੇ ਵਿੱਚ ਮਾਰੇ ਗਏ ਖਤਰਨਾਕ ਅਤਵਾਦੀ ਹਿਜ਼ਬੁਲ ਮੁਜਾਹਿਦੀਨ ਕਮਾਂਡਰ, ਰਿਆਜ਼ ਅਹਿਮਦ ਨਾਇਕੂ ਦੇ ਨਜ਼ਦੀਕੀ ਸਾਥੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਇਥੇੇ ਹੀ ਬੱਸ ਨਹੀਂ ਇਸ ਗ੍ਰਿਫਤਾਰੀ ਨਾਲ ਅੱਤਵਾਦੀ ਨਾਇਕੂ ਦੇ ਅੰਤਰ-ਰਾਜੀ ਸੰਪਰਕ ਦਾ ਪਤਾ ਲਗਾਇਆ ਗਿਆ ਹੈ।
ਦਸ ਦੇਈਏ ਕਿ ਮਾਮਲੇ ਦੀ ਗੰੰਭੀਰਤਾ ਨੂੰ ਦੇਖਦਿਆਂ ਕੇੇਂਦਰ ਸਰਕਾਰ ਵੱਲੋਂ ਇਸ ਦੀ ਕਮਾਨ ਐਨ ਆਈ ਏ ਨੂੰ ਸੌੌਪ ਦਿਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹਿਜ਼ਬੁਲ ਦੇ ਅੱਤਵਾਦੀ ਹਿਲਾਲ ਅਹਿਮਦ ਵਾਗੇ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਇਹ ਦੋਵੇਂ ਕਸ਼ਮੀਰ ਵਾਦੀ ਵਿਚ ਹਿਜ਼ਬੁਲ ਕਮਾਂਡਰ ਦੇ ਨਿਰਦੇਸ਼ਾਂ ‘ਤੇ ਅੰਮ੍ਰਿਤਸਰ ਤੋਂ ਪੈਸੇ ਇਕੱਠੇ ਕਰਨ ਆਏ ਸਨ।