ਨਿਉਜ ਡੈਸਕ : ਸੂਬੇ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਲੰਮੇ ਸਮੇਂ ਤੋਂ ਕਰਫਿਊ ਲਗਾਇਆ ਗਿਆ ਸੀ । ਬੀਤੇ ਦਿਨੀਂ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ । ਹੁਣ ਸੂਬੇ ਵਿੱਚ ਸਿਰਫ ਲੌਕ ਡਾਉਨ ਕੀਤਾ ਗਿਆ ਹੈ । ਜਿਸ ਤੋਂ ਬਾਅਦ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵਲੋਂ ਵਿਅੰਗਮਈ ਢੰਗ ਨਾਲ ਲੋਕਾਂ ਨੂੰ ਅਪੀਲ ਕੀਤੀ ਗਈ ਹੈ।
https://www.facebook.com/100001353753436/posts/2901220119933085/
ਦਰਅਸਲ ਘੁੱਗੀ ਵਲੋਂ ਲੋਕਾਂ ਨੂੰ ਵਿਅੰਗ ਕੀਤਾ ਗਿਆ ਹੈ ਕਿ ਹੁਣ ਭਾਵੇਂ ਲੌਕ ਡਾਉਨ ਖੁੱਲ੍ਹ ਗਿਆ ਹੈ ਪਰ ਫਿਰ ਵੀ ਉਹ ਕੁਝ ਅਜਿਹਾ ਨਾ ਕਰਨ ਜਿਸ ਦਾ ਉਨ੍ਹਾਂ ਨੂੰ ਹਰਜਾਨਾਂ ਭੁਗਤਨਾ ਪਵੇ। ਗੁਰਪ੍ਰੀਤ ਸਿੰਘ ਘੁੱਗੀ ਵਲੋਂ ਸੂਬੇ ਦੇ ਭੜਕਾਉ ਗੀਤਾਂ ਅਤੇ ਪ੍ਰਦੂਸ਼ਣ ਦੇ ਮੁੱਦੇ ਨੂੰ ਵੀ ਵਿਅੰਗ ਮਈ ਢੰਗ ਨਾਲ ਉਜਾਗਰ ਕੀਤਾ ਗਿਆ ਹੈ ।