ਲੋਕਡਾਊਨ ਵਿੱਚ ਸਸਤੀ ਹੋਈ ਸੋਨੇ ਦੀ ਵਿਕਰੀ, ਤੁਸੀਂ ਵੀ ਭਾਰਤ ਸਰਕਾਰ ਦੀ ਇਸ ਸਕੀਮ ਜ਼ਰੀਏ ਲੈ ਸਕਦੇ ਹੋ ਲਾਭ

TeamGlobalPunjab
2 Min Read

ਦਿੱਲੀ: ਲੋਕਡਾਊਨ ਦੇ ਦਰਮਿਆਨ ਸਸਤੇ ਸੋਨੇ ਦੀ  ਵਿਕਰੀ ਸ਼ੁਰੂ ਹੋ ਗਈ ਹੈ ਜਿਸ ਵਿੱਚ ਮੋਦੀ ਸਰਕਾਰ ਖੁਦ ਆਪਣਾ ਰੋਲ ਅਦਾ ਕਰ ਰਹੀ ਹੈ । ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਸਾਵਰੇਨ ਗੋਲਡ ਬਾਂਡ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਸਿੱਧਾ ਲਾਭ ਲੋਕਾਂ ਨੂੰ ਹੋਵੇਗਾ । ਹੁਣ ਸੋਨਾ ਖਰੀਦਣ ਦੇ ਚਾਹਵਾਨ ਇਸ  ਇਸ ਸਕੀਮ ਦੇ ਜ਼ਰੀਏ ਸੋਨਾ ਖਰੀਦ ਸਕਣਗੇ ।ਜਿਸ ਦਾ ਸਿੱਧਾ ਲਾਭ ਲੋਕਾਂ ਨੂੰ ਹੋਵੇਗਾ । ਇਸ ਸਕੀਮ ਦੇ ਤਹਿਤ ਚਾਰ ਹਜ਼ਾਰ ਪੰਜ ਸੌ ਨੱਬੇ ਰੁਪਏ ਪ੍ਰਤੀ ਗ੍ਰਾਮ ਸੋਨਾ ਮਿਲੇਗਾ । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਸਕੀਮ ਗਿਆਰਾਂ ਮਈ ਦੋ ਹਜ਼ਾਰ ਵੀ ਤੋਂ ਲੈ ਕੇ ਪੰਦਰਾਂ ਮਈ ਦੋ ਹਜ਼ਾਰ ਵੀ ਤੱਕ ਜਾਰੀ ਰਹੇਗੀ । ਭਾਰਤ ਸਰਕਾਰ ਵੱਲੋਂ ਇਹ ਬਾਂਡ ਰਿਜ਼ਰਵ ਬੈਂਕ ਨੇ ਜਾਰੀ ਕੀਤੇ ਹਨ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਵਰੇਨ ਗੋਲਡ ਬਾਂਡ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ , ਨਿਯੁਕਤ ਕੀਤੇ ਗਏ ਡਾਕ ਘਰਾਂ, ਐੱਨ ਐੱਸ ਏ ਅਤੇ ਬੀਐੱਸਸੀ ਦੁਆਰਾ ਵੇਚੇ ਜਾਂਦੇ ਹਨ। ਸੋ ਇਨ੍ਹਾਂ ਨੂੰ ਖਰੀਦਣ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਹੈ ਕੋਈ ਵੀ ਨਿਵੇਸ਼ਕ ਖਰੀਦ ਕਰ ਸਕਦਾ ਹੈ । ਇਸ ਵਿੱਚ ਸਭ ਤੋਂ ਅਹਿਮ ਗੱਲ ਦੇਖਣ ਵਾਲੀ ਇਹ ਹੈ ਕਿ ਲੋਕ ਡਾਊਨ ਤੋਂ ਪਹਿਲਾਂ ਸੋਨੇ ਦੀ ਕੀਮਤ ਕਾਫੀ ਘੱਟ ਸੀ ਪਰ ਹੁਣ ਅਚਾਨਕ ਕੀਮਤ ਕਾਫ਼ੀ ਜ਼ਿਆਦਾ ਵੱਧ ਗਈ ਹੈ । ਸੋ ਜੇਕਰ ਅਜਿਹੇ ਦੇ ਵਿੱਚ ਵੀ ਸੋਨੇ ਦੀ ਖ਼ਰੀਦ ਕਰ ਲਈ ਜਾਂਦੀ ਹੈ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੋ ਸਕਦੀ ਇਸ ਗੱਲ ਨੂੰ ਕਈ ਅਰਥਸ਼ਾਸਤਰੀਆਂ ਦੇ ਵੱਲੋਂ ਵੀ ਸਪੱਸ਼ਟ ਕੀਤਾ ਜਾ ਚੁੱਕਾ ਹੈ ।

Share this Article
Leave a comment