ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਪੁਰਾਣੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰ ਵੀ ਹਿੱਲਣ ਲੱਗੇ। ਜਿਸ ਪਿੱਛੋਂ ਅਚਾਨਕ ਲੋਕਾਂ ਵਿੱਚ ਹਫਤਾ-ਦਫੜੀ ਮੱਚ ਗਈ। ਭਿਆਨਕ ਧਮਾਕੇ ਕਾਰਨ ਇਮਾਰਤ ਦਾ ਮਲਬਾ ਡਿੱਗ ਗਿਆ, ਜਿਸ ਹੇਠ ਕਈ ਲੋਕ ਦੱਬੇ ਗਏ। ਧਮਾਕੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ।
ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਭ ਕੁੱਜ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਸਾਜਿਸ਼ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਵੋਟਾਂ ਨੇੜੇ ਆਉਣ ‘ਤੇ ਹੀ ਕਿਉਂ ਹੁੰਦੀਆਂ ਹਨ। ਸਿੱਧੂ ਨੇ ਟਵਿਟ ਕੀਤਾ ਹੈ ਕਿ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਧਮਾਕੇ ਵਿੱਚ ਕੋਈ ਸ਼ੱਕ ਦਾ ਪਰਛਾਵਾਂ ਨਹੀਂ ਰਹਿ ਜਾਂਦਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਕਰਨ ਲਈ ਨਿਹਿਤ ਹਿੱਤਾਂ ਦੁਆਰਾ ਸ਼ਾਂਤੀ ਭੰਗ ਕਰਨ ਵਾਲੀਆਂ ਗਤੀਵਿਧੀਆਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਗਈ ਹੈ। ਜਾਨਾਂ ਗੁਆਉਣ ਵਾਲਿਆਂ ਪ੍ਰਤੀ ਹਮਦਰਦੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਦਿਲੀ ਅਰਦਾਸ।
The blast in Ludhiana Court leaves no shadow of doubt that a series of peace-disrupting activities have been planned by vested interests to create law & Order problem in Punjab. Condolences to those who lost their lives and sincere prayers for speedy recovery of the injured. pic.twitter.com/xaltliYBpB
— Navjot Singh Sidhu (@sherryontopp) December 23, 2021