ਹਰਿਆਣਾ ਵਿਚ ਜਦੋਂ ਸ਼ਰਾਬ ਦੇ ਠੇਕੇ ਖੋਲੇ ਤਾਂ ਇਥੇ ਔਰਤਾਂ ਵੀ ਸ਼ਰਾਬ ਲੈਣ ਪਹੁੰਚ ਗਈਆਂ। ਕੈਪਸ਼ਨ ਵਿਚ ਦਿਤੀ ਗਈ ਤਸਵੀਰ ਹਰਿਆਣਾ ਦੀ ਹੈ ਅਤੇ ਇਹ ਔਰਤ ਜੋ ਤਸਵੀਰ ਵਿਚ ਤੁਸੀ ਵੇਖ ਰਹੇ ਹੋ ਮੌਕੇ ਦੀ ਤਸਵੀਰ ਹੈ ਜੋ ਕਿ ਕਾਫੀ ਜਿਆਦਾ ਵਾਇਰਲ ਵੀ ਹੋ ਰਹੀ ਹੈ।ਇਸ ਵਿਚ ਵੇਖਿਆ ਗਿਆ ਹੈ ਕਿ ਇਸ ਔਰਤ ਨੇ ਸ਼ਰਾਬ ਦੀ ਪੂਰੀ ਇਕ ਪੇਟੀ ਖ੍ਰੀਦੀ ਹੈ ਹਰਿਆਣਾ ਵਿਚ ਵੀ ਜਦੋਂ ਸ਼ਰਾਬ ਦੇ ਠੇਕੇ ਖੋਲੇ ਗਏ ਤਾਂ ਇਥੇ ਇਕ ਖਾਸ ਗੱਲ ਇਹ ਵੇਖੀ ਗਈ ਕਿ ਸਭ ਨੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਅਤੇ ਦਿੱਲੀ ਦੀ ਤਰਾਂ ਬਿਲਕੁਲ ਵੀ ਧੱਕਾਮੁੱਕੀ ਨਹੀਂ ਹੋਈ। ਇਸਤੋਂ ਉਲਟ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਠੇਕੇ ਖੋਲਣ ਦਾ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਚਾਰ ਹਫਤੇ ਵਿਚ ਨਸ਼ਿਆਂ ਦਾ ਲੱਕ ਤੋੜਣ ਦੀ ਗੱਲ ਆਖ ਰਹੀ ਸੀ ਓਹੀ ਸਰਕਾਰ ਅੱਜ ਸ਼ਰਾਬ ਦੇ ਠੇਕੇ ਖੋਲ ਰਹੀ ਹੈ ਜਦੋਂ ਕੋਰੋਨਾ ਵਾਇਰਸ ਦੀ ਇਸ ਭਿਆਨਕ ਬਿਮਾਰੀ ਤੋਂ ਹਰ ਕੋਈ ਭੈਅ-ਭੀਤ ਹੈ। ਐਨਾ ਹੀ ਨਹੀਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਰੂਰੀ ਵਸਤੂਆਂ ਹਾਲੇ ਵੀ ਪੂਰੀ ਤਰਾਂ ਨਹੀਂ ਮਿਲ ਰਹੀਆਂ ਪਰ ਸਰਕਾਰ ਰੈਵਨਿਊ ਇਕੱਠਾ ਕਰਨ ਦੇ ਚੱਕਰ ਵਿਚ ਠੇਕੇ ਜਰੂਰ ਖੋਲ ਰਹੀ ਹੈ।