ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤਕ ਪਹੁੰਚਿਆ ਕੋਰੋਨਾ ਵਾਇਰਸ! ਵਿਦਿਆਰਥੀ ਦੀ ਰਿਪੋਰਟ ਆਈ ਸਕਰਾਤਮਕ

TeamGlobalPunjab
1 Min Read

ਫਗਵਾੜਾ: ਫਗਵਾੜਾ ਸਥਿਤ ਇਕ ਪ੍ਰਾਈਵੇਟ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਇਕ 21 ਸਾਲਾ ਵਿਦਿਆਰਥੀ ਦੀ ਕੋਰੋਨਵਾਇਰਸ ਰਿਪੋਰਟ ਸਕਾਰਾਤਮਕ ਆਈ ਹੈ । ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਸਿਹਤ ਅਤੇ ਪੁਲਿਸ ਪ੍ਰਸ਼ਾਸਨ ਨੇ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਇਕ ਵਿਸ਼ਾਲ ਪੱਧਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

 

ਰਿਪੋਰਟਾਂ ਅਨੁਸਾਰ, ਬੈਚਲਰ ਆਫ ਫਿਜ਼ੀਓਥੈਰੇਪੀ ਦੇ ਵਿਦਿਆਰਥੀ ਨੀਤੀ ਚੌਹਾਨ ਦੀ ਰਿਪੋਰਟ ਪੌਜਟਿਵ ਆਈ ਹੈ ।ਉਹ ਪੱਛਮੀ ਮੁੰਬਈ ਦਾ ਰਹਿਣ ਵਾਲਾ ਹੈ ਅਤੇ ਇਥੇ ਉਹ ਹੋਸਟਲ ‘ਚ ਰਹਿ ਰਿਹਾ  ਸੀ ਜਿੱਥੇ ਕਈ ਹੋਰ ਵਿਦਿਆਰਥੀ ਵੀ ਰਹਿ ਰਹੇ ਸਨ।

 

ਡੀਸੀ ਦੀਪਤੀ ਉੱਪਲ ਨੇ ਦੱਸਿਆ ਕਿ ਪੁਲਿਸ ਨੇ ਐਲਪੀਯੂ ਦੇ ਕੈਂਪਸ ਨੂੰ ਸੀਲ ਕਰ ਦਿੱਤਾ ਹੈ ਅਤੇ ਵਿਦਿਆਰਥੀਆਂ ਅਤੇ ਸਟਾਫ ਦੀ ਡਾਕਟਰੀ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸ਼ਨੀਵਾਰ ਦੇਰ ਰਾਤ ਤਕਰੀਬਨ 7,00 ਲੋਕਾਂ ਦੀ ਜਾਂਚ ਕੀਤੀ ਗਈ। ਫਗਵਾੜਾ ਵਿੱਚ ਇਹ ਪਹਿਲਾ ਸਕਾਰਾਤਮਕ ਕੇਸ ਹੈ।

Share This Article
Leave a Comment