ਨਵੀਂ ਦਿੱਲੀ: ਮਸ਼ਹੂਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਨੂੰ ਆਪਣੀ ਕਾਰਾਂ ਦੀ ਕਲੈਕਸ਼ਨ ‘ਚ ਸ਼ਾਮਿਲ ਕਰਨ ਦਾ ਮਨ ਬਣਾਇਆ ਹੈ। ਕ੍ਰਿਸਟਿਆਨੋ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਸਪੋਰਟਸ ਕਾਰ ਬੁਗਾਤੀ ਲਾ ਵੋਈਤੂਰ ਨੋਇਰੋ (Bugatti La Voiture Noire) ਖਰੀਦੀ ਹੈ। ਬੁਗਾਤੀ ਕੰਪਨੀ ਨੇ ਇਸ ਕਾਰ ਨੂੰ ਖਰੀਦਣ ਵਾਲੇ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਪੇਨੀ ਸਪੋਰਟ ਡੇਲੀ ਮਾਰਕਾ ਮੁਤਾਬਕ, ਇਸ ਕਾਰ ਦਾ ਮਾਲਕ ਪੁਰਤਗਾਲੀ ਫੁਟਬਾਲਰ ਹੈ, ਜੋ ਇਤਾਲਵੀ ਲੀਗ ਸੀਰੀਜ਼ ਏ ‘ਚ ਯੁਵੈਂਟਸ ਲਈ ਖੇਡਦਾ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਇਸ ਕਾਰ ਨੂੰ ਪਹਿਲੀ ਵਾਰ ਇਸ ਸਾਲ ਜੈਨੇਵਾ ਮੋਟਰ ਸ਼ੋਅ ‘ਚ ਪ੍ਰਦਰਸ਼ਤ ਕੀਤਾ ਗਿਆ ਸੀ। ਰੋਨਾਲਡੋ ਨੇ ਇਹ ਕਾਰ ਖਰੀਦਣ ਲਈ 1.1 ਯੂਰੋ (86 ਕਰੋੜ ਰੁਪਏ) ਖ਼ਰਚ ਕੀਤੇ ਹਨ। ਰੋਨਾਲਡੋ ਨੂੰ ਕਾਰ 2021 ‘ਚ ਹੀ ਮਿਲ ਸਕੇਗੀ ਕਿਉਂਕਿ ਕਾਰ ਦੇ ਪ੍ਰੋਟੋਟਾਈਪ ‘ਚ ਕੁਝ ਹਿੱਸੇ ਨੂੰ ਅੰਤਮ ਰੂਪ ਦੇਣ ਦੀ ਲੋੜ ਹੈ।
ਬੁਗਾਤੀ ਦੀ ਇਸ ਕਾਰ ਦਾ ਡਿਜ਼ਾਇਨ 1936 ਤੇ 1938 ‘ਚ ਬਣੀ ਟਾਈਪ 57 ਐਸਸੀ ਅਟਲਾਂਟਿਕ ਦੇ ਮਾਡਲ ਜਿਹਾ ਹੈ। ਬੁਗਾਤੀ ਲਾ ਵੋਈਤੂਰ ਨੋਇਰੋ ‘ਚ 8.0 ਲੀਟਰ ਟਰਬੋਚਾਰਜਡ ਡਬਲੂ-16 ਇੰਜਨ ਹੈ ਜੋ 260 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਸਕਦੀ ਹੈ। ਉਨ੍ਹਾਂ ਨੇ ਪਿਛਲ਼ੇ ਸਾਲ 21.5 ਲੱਖ ਪਾਉਂਡ ਦੀ ਬੁਗਾਤੀ ਚਿਰੋਨ ਖਰੀਦੀ ਸੀ।

100 ਮਿਲੀਅਨ ਡਾਲਰ ਤੋਂ ਜ਼ਿਆਦਾ ਹੈ ਰੋਨਾਲਡੋ ਦੀ ਕਮਾਈ
ਦੱਸ ਦੇਈਏ ਕਿ ਕਰਿਸਟੀਆਨੋ ਰੋਨਾਲਡੋ ਦੁਨੀਆ ਵਿੱਚ ਸਭ ਤੋਂ ਅਮੀਰ ਐਥੇਲੀਟਸ ਵਿੱਚੋਂ ਇੱਕ ਹਨ । ਰੋਨਾਲਡੋ ਹਰ ਸਾਲ 100 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕਰਦੇ ਹਨ । ਸ਼ਾਇਦ ਇਹੀ ਵਜ੍ਹਾ ਹੈ ਕਿ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਖਰੀਦਣ ਵਿੱਚ ਦਿਲਚਸਪੀ ਵਿਖਾਈ ਹੈ ।